ਲੁਧਿਆਣਾ (ਰਾਜ) : ਕਰਿਆਨਾ ਸਟੋਰ ਦੀ ਆੜ ’ਚ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਸਟੋਰ ਮਾਲਕ ਨੂੰ ਥਾਣਾ ਡਾਬਾ ਦੀ ਪੁਲਸ ਨੇ ਕਾਬੂ ਕੀਤਾ ਹੈ। ਫੜ੍ਹਿਆ ਗਿਆ ਮੁਲਜ਼ਮ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਰਵੀ ਵਰਮਾ ਹੈ। ਉਸ ਕੋਲੋਂ ’ਚੋਂ 16 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਇਹ ਛਾਪਾ ਐਕਸਾਈਜ਼ ਟੀਮ ਅਤੇ ਉਨ੍ਹਾਂ ਦੀ ਥਾਣਾ ਪੁਲਸ ਦੀ ਸਾਂਝੀ ਕਾਰਵਾਈ ਸੀ। ਇਸ 'ਚ ਰਵੀ ਵਰਮਾ ਨੂੰ ਫੜ੍ਹਿਆ ਗਿਆ ਹੈ, ਜੋ ਕਿ ਕਰਿਆਨਾ ਸਟੋਰ ਦੇ ਨਾਲ-ਨਾਲ ਨਾਜਾਇਜ਼ ਸ਼ਰਾਬ ਦੀ ਸਪਲਾਈ ਵੀ ਕਰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਬਹੁਤ ਹੀ ਸ਼ਾਤਰ ਹੈ। ਕਿਸੇ ਨੂੰ ਸ਼ੱਕ ਨਾ ਹੋਵੇ, ਇਸ ਦੇ ਲਈ ਉਹ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ ’ਚ ਸ਼ਰਾਬ ਭਰ ਲੈਂਦਾ ਸੀ ਅਤੇ ਫਿਰ ਉਨ੍ਹਾਂ ਨੂੰ ਅੱਗੇ ਵੇਚ ਦਿੰਦਾ ਸੀ।
ਜ਼ਾਲਮ ਨੂੰਹ-ਪੁੱਤ ਨੇ ਡੰਡੇ ਮਾਰ-ਮਾਰ ਤੋੜਿਆ 'ਬਜ਼ੁਰਗ ਮਾਂ' ਦਾ ਚੂਲ੍ਹਾ, ਮੌਤ ਨੇ ਚੀਰ ਛੱਡਿਆ ਧੀਆਂ ਦਾ ਕਾਲਜਾ
NEXT STORY