ਜ਼ੀਰਕਪੁਰ (ਮੇਸ਼ੀ) : ਇੱਥੇ ਨੋਟਰੀ ਵਕੀਲ ਦੀਆਂ ਜਾਅਲੀ ਮੋਹਰਾਂ ਬਣਵਾ ਕੇ ਦਸਤਾਵੇਜ਼ ਤਹਿਰੀਰ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਦੇ ਥਾਣਾ ਢਕੋਲੀ ਦੀ ਪੁਲਸ ਟੀਮ ਟੀ-ਪੁਆਇੰਟ ਢਕੋਲੀ ਵਿਖੇ ਮਾੜੇ ਅਨਸਰਾਂ ਦੀ ਸ਼ਨਾਖਤ ਲਈ ਨਾਕੇ 'ਤੇ ਮੌਜੂਦ ਸੀ, ਜਿੱਥੇ ਚੰਦਨ ਗੋਇਲ ਪੁੱਤਰ ਜਨਕ ਰਾਜ ਵਾਸੀ ਜ਼ੀਰਕਪੁਰ ਨੇ ਇਤਲਾਹ ਦਿੱਤੀ ਕਿ ਉਹ ਸਬ ਤਹਿਸੀਲ ਜ਼ੀਰਕਪੁਰ ਵਿਖੇ ਐਡਵੋਕੇਟ ਅਤੇ ਨੋਟਰੀ ਪਬਲਿਕ ਦੀ ਪ੍ਰੈਕਟਿਸ ਕਰਦਾ ਹੈ, ਜਿਸ ਨੇ ਸੂਚਨਾ ਅਤੇ ਸ਼ਿਕਾਇਤ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਹੋਮ ਵਿਹਾਰ ਨੇ ਬਲਟਾਣਾ ਵਿਖੇ ਵਧਾਵਾ ਨਗਰ 'ਚ ਇਕ ਡਾਕੁਮੈਂਟ ਸੈਂਟਰ ਖੋਲ੍ਹਿਆ ਹੋਇਆ ਹੈ, ਜੋ ਕਿ ਲੋਕਾਂ ਦੇ ਸਬੰਧਿਤ ਮਹਿਕਮਿਆਂ ਦੇ ਦਸਤਾਵੇਜ਼ ਤਿਆਰ ਕਰਦਾ ਹੈ।
ਚੰਦਨ ਗੋਇਲ ਨੇ ਅੱਗੇ ਦੱਸਿਆ ਕਿ ਉਸ ਨੇ ਮੇਰੇ ਨਾਮ ਦੀਆਂ ਨੋਟਰੀ ਜਾਅਲੀ ਮੋਹਰਾਂ ਅਤੇ ਹੋਰ ਦਸਤਾਵੇਜ਼ ਬਣਾ ਕੇ ਰੱਖੇ ਹੋਏ ਹਨ, ਜਿਸ ਦੀ ਉਹ ਲੋਕਾਂ ਦੇ ਸਰਕਾਰੀ ਅਤੇ ਜ਼ਰੂਰੀ ਦਸਤਾਵੇਜ਼ਾਂ 'ਤੇ ਬਿਨਾ ਕਿਸੇ ਡਰ/ਭੈਅ ਤੋਂ ਸ਼ਰੇਆਮ ਹੀ ਵਰਤੋਂ ਕਰ ਰਿਹਾ ਹੈ, ਜਿਸ ਸਬੰਧੀ ਮੈਨੂੰ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਸੀ ਜਿਸ 'ਤੇ ਮੈਂ ਅਮਲ ਨਹੀ ਕੀਤਾ। ਜਦੋਂ ਇਸ ਦੀ ਪੁਸ਼ਟੀ ਕਰਨ ਲਈ ਮੈਂ ਆਪਣੇ ਰਿਸ਼ਤੇਦਾਰ ਮਨੀਸ਼ ਕੁਮਾਰ ਵਾਸੀ ਜ਼ੀਰਕਪੁਰ ਨੂੰ ਫਰਜ਼ੀ ਗਾਹਕ ਬਣਾ ਕੇ ਦਸਤਾਵੇਜ਼ ਤਹਿਰੀਰ ਕਰਵਾਉਣ ਲਈ ਭੇਜਿਆ ਤਾਂ ਉਕਤ ਗੁਰਪ੍ਰੀਤ ਸਿੰਘ ਨੇ ਮੇਰੇ ਨਾਮ ਦੀਆਂ ਹੀ ਮੋਹਰਾ ਲਗਾ ਕੇ ਦਸਤਾਵੇਜ਼ਾਂ 'ਤੇ ਜਾਅਲੀ ਦਸਤਖ਼ਤ ਕਰਕੇ ਤਿਆਰ ਕਰ ਦਿੱਤੇ ਅਤੇ ਕਿਹਾ ਕਿ ਮੇਰੇ ਕੋਲ ਅਸ਼ਟਾਮ ਟਿਕਟਾਂ ਹਾਲੇ ਮੌਜੂਦ ਨਹੀ ਹਨ, ਮੈਂ ਇਨ੍ਹਾਂ ਦਾ ਪ੍ਰਬੰਧ ਕਰਕੇ ਸਮੂਹ ਦਸਤਾਵੇਜ਼ ਢਕੋਲੀ ਰੇਲਵੇ ਫਾਟਕਾਂ ਨਜ਼ਦੀਕ ਦੇ ਦੇਵਾਂਗਾ।
ਜਦੋਂ ਉਹ ਦਸਤਾਵੇਜ਼ ਦੇਣ ਪੁੱਜਿਆ ਤਾਂ ਪੁਲਸ ਨੇ ਨਾਕਾਬੰਦੀ ਦੌਰਾਨ ਉਸਨੂੰ ਕਾਬੂ ਕਰ ਲਿਆ, ਜਿਸ ਦੀ ਜਾਂਚ-ਪੜਤਾਲ ਦੌਰਾਨ ਜਾਅਲੀ ਦਸਤਾਵੇਜ਼ ਅਤੇ ਮੋਹਰਾਂ ਰੱਖਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ। ਪੁਲਸ ਵੱਲੋਂ ਅਗਲੀ ਕਾਰਵਾਈ ਅਮਲ 'ਚ ਲਿਆਈ ਜਾ ਰਹੀ ਹੈ।
ਡਾ. ਓਬਰਾਏ ਦੀ ਬਦੌਲਤ ਸੁਖਵਿੰਦਰ ਦੇ ਮ੍ਰਿਤਕ ਸਰੀਰ ਨੂੰ ਵੀ ਨਸੀਬ ਹੋਈ ਆਪਣੀ ਮਿੱਟੀ
NEXT STORY