ਅਬੋਹਰ (ਸੁਨੀਲ) : ਹਾਲ ਹੀ ਵਿਚ ਢਾਣੀ ਬੀਰਬਲ ਵਾਸੀ ਇਕ ਵਿਅਕਤੀ ਦੇ ਘਰ ਵਿਚ ਭੰਨ-ਤੋੜ ਕਰਨ ਦੇ ਦੋਸ਼ ਵਿਚ ਥਾਣਾ ਨੰਬਰ-1 ਦੀ ਪੁਲਸ ਨੇ ਰਾਜਪਾਲ ਸਿੰਘ ਉਰਫ਼ ਭੱਟੀ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਯੋਗ ਜੁਡੀਸ਼ੀਅਲ ਮੈਜਿਸਟਰੇਟ ਨੇ ਉਸ ਨੂੰ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ।
ਜ਼ਿਕਰਯੋਗ ਹੈ ਕਿ ਥਾਣਾ ਨੰ. 1 ਪੁਲਸ ਨੇ ਦੇਵੀ ਲਾਲ ਪੁੱਤਰ ਬਿਹਾਰੀ ਲਾਲ ਵਾਸੀ ਬੀਰਬਲ ਢਾਣੀ ਦੇ ਬਿਆਨਾਂ ’ਤੇ ਰਾਜਪਾਲ ਸਿੰਘ ਉਰਫ਼ ਭੱਟੀ ਪੁੱਤਰ ਅਜੀਤ ਸਿੰਘ ਵਾਸੀ ਢਾਣੀ ਦਾਨੇਵਾਲੀ ਅਤੇ 6 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੇਵੀ ਲਾਲ ਨੇ ਦੱਸਿਆ ਸੀ ਕਿ ਨਵਾਂ ਸਰਪੰਚ ਜਿੱਤਣ ’ਤੇ ਉਸ ਦੇ ਭਰਾ ਦੇ ਘਰ ਵਧਾਈ ਦੇਣ ਆਏ ਸੀ। ਜਿਸ ਕਾਰਨ ਉਕਤ ਵਿਅਕਤੀਆਂ ਨੇ ਰੰਜਿਸ਼ ਦੇ ਚੱਲਦਿਆਂ ਉਸ ਦੇ ਘਰ ਦਾਖ਼ਲ ਹੋ ਕੇ ਅੰਦਰ ਖੜ੍ਹੀਆਂ ਕਾਰਾਂ ਨੂੰ ਕਾਪਿਆਂ, ਕਿਰਪਾਨਾਂ ਨਾਲ ਤੋੜਿਆ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਕੀਤੀ। ਉਨ੍ਹਾਂ ਕਮਰੇ ਦੇ ਸਟੋਰ ਵਿਚ ਲੁਕ ਕੇ ਆਪਣੀ ਜਾਨ ਬਚਾਈ।
ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ 'ਚ ਪੈ ਗਿਆ ਰੌਲਾ, ਫੋਟੋਗ੍ਰਾਫਰ 'ਤੇ SI ਨੇ ਜੜ੍ਹ 'ਤੇ ਥੱਪੜ
NEXT STORY