ਜਲਾਲਾਬਾਦ (ਬੰਟੀ ਦਹੂਜਾ) : ਪੀ. ਓ. ਸਟਾਫ਼ ਨੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ. ਓ. ਸਟਾਫ਼ ਦੇ ਇੰਚਾਰਜ਼ ਏ. ਐੱਸ. ਆਈ. ਰਤਨ ਲਾਲ ਨੇ ਦੱਸਿਆ ਕਿ ਐੱਸ. ਐੱਸ. ਪੀ. ਗੁਰਮੀਤ ਐ ਐੱਸ. ਪੀ. ਡੀ. ਤਰੁਣ ਰਤਨ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਵਲੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਪੀ. ਓ ਸਟਾਫ਼ ਫਾਜ਼ਿਲਕਾ ਨੇ 299 ਸੀ. ਆਰ. ਪੀ. ਸੀ ਤਹਿਤ ਚੱਲੇ ਆ ਰਹੇ ਭਗੌੜੇ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਕਿਸ਼ੋਰ ਸਿੰਘ ਵਾਸੀ ਝੂਗੇ ਟੇਕ ਸਿੰਘ ਵਾਲਾ ਪੁਲਸ ਥਾਣਾ ਸਦਰ ਜਲਾਲਾਬਾਦ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਪੁਲਸ ਸਦਰ ਥਾਣਾ ਜਲਾਲਾਬਾਦ ਅਧੀਨ ਉਕਤ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਅਤੇ ਉਕਤ ਭਗੌੜੇ ਵਿਅਕਤੀ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਗਿਆ। ਪੁਲਸ ਵਲੋਂ ਅਗਲੀ ਕਾਰਵਾਈ ਕਰਕੇ ਉਕਤ ਵਿਅਕਤੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਪੀ. ਓ. ਸਟਾਫ਼ ਦੇ ਇੰਚਾਰਜ ਏ. ਐੱਸ. ਆਈ. ਰਤਨ ਲਾਲ, ਐੱਚ. ਸੀ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
-
ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਪੁਲਸ ਹਿਰਾਸਤ 'ਚ ਹੋ ਸਕਦੇ ਵੱਡੇ ਖੁਲਾਸੇ
NEXT STORY