ਚੰਡੀਗੜ੍ਹ (ਪ੍ਰੀਕਸ਼ਿਤ) : ਯੂ. ਟੀ. ਪੁਲਸ ਦੇ ਆਪਰੇਸ਼ਨ ਸੈੱਲ ਨੇ ਇਕ ਵਿਆਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਕੋਲੋਂ ਇਕ ਕਿੱਲੋ 88 ਗ੍ਰਾਮ ਚਰਸ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਹਿਮਾਚਲ ਦੇ ਮਨਾਲੀ ਜ਼ਿਲ੍ਹੇ ਦੇ ਰਹਿਣ ਵਾਲੇ ਜਯੇਸ਼ ਦੇਬਲਾਓ ਵਜੋਂ ਹੋਈ ਹੈ। ਪੁਲਸ ਮੁਤਾਬਕ ਮੁਲਜ਼ਮ ਹਿਮਾਚਲ ਤੋਂ ਡਰਗ ਲਿਆ ਕੇ ਚੰਡੀਗੜ੍ਹ ’ਚ ਸਪਲਾਈ ਕਰਦਾ ਸੀ। ਪੁਲਸ ਮੁਤਾਬਕ ਆਪਰੇਸ਼ਨ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਹਿਮਾਚਲ ਤੋਂ ਡਰਗ ਦੀ ਖ਼ੇਪ ਚੰਡੀਗੜ੍ਹ ’ਚ ਸਪਲਾਈ ਕੀਤੀ ਜਾ ਰਹੀ ਹੈ। ਡਰਗ ਦੀ ਸਪਲਾਈ ਕਰਨ ਜਾ ਰਿਹਾ ਮੁਲਜ਼ਮ ਤਸਕਰ ਮਨੀਮਾਜਰਾ ਸਥਿਤ ਢਿੱਲੋਂ ਸਿਨੇਮਾ ਦੇ ਨੇੜੇ ਆਵੇਗਾ। ਸੂਚਨਾ ਮਿਲਣ ’ਤੇ ਆਪਰੇਸ਼ਨ ਸੈੱਲ ਨੇ ਆਪਣੇ ਮੁਲਾਜ਼ਮ ਸਾਦੇ ਕੱਪੜਿਆਂ ’ਚ ਖੜ੍ਹੇ ਕਰਦੇ ਹੋਏ ਨਾਕੇਬੰਦੀ ਕਰ ਦਿੱਤੀ। ਪੁਲਸ ਨੂੰ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਇਕ ਵਿਅਕਤੀ ਹੱਥ ਵਿਚ ਬੈਗ ਲੈ ਕੇ ਆਉਂਦਾ ਹੋਇਆ ਦਿਖਾਈ ਦਿੱਤਾ, ਸ਼ੱਕ ਹੋਣ ’ਤੇ ਪੁਲਸ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਡਰ ਗਿਆ ਅਤੇ ਪਿੱਛੇ ਮੁੜਣ ਲੱਗਾ। ਪੁਲਸ ਨੇ ਕੁੱਝ ਦੂਰੀ ’ਤੇ ਜਾ ਕੇ ਉਸਨੂੰ ਫੜ੍ਹ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਚਰਸ ਬਰਾਮਦ ਹੋਈ।
ਮਨਾਲੀ ਦੇ ਹੋਟਲ ’ਚ ਕਰਦਾ ਸੀ ਸਪਲਾਈ
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਮੁਲਜ਼ਮ ਜ਼ਿਆਦਾਤਰ ਚਰਸ ਦੀ ਸਪਲਾਈ ਮਨਾਲੀ ’ਚ ਕਰਦਾ ਸੀ। ਮਨਾਲੀ ਦੇ ਹੋਟਲਾਂ ਵਿਚ ਆਉਣ ਵਾਲੇ ਸੈਲਾਨੀਆਂ ਕੋਲੋਂ ਜਾ ਕੇ ਪੁੱਛਦਾ ਸੀ ਕਿ ਉਨ੍ਹਾਂ ਨੂੰ ਚਰਸ ਚਾਹੀਦੀ ਹੈ। ਮੁਲਜ਼ਮ ਇਕ ਗ੍ਰਾਮ ਚਰਸ 3000 ਰੁਪਏ ਤੱਕ ਵੇਚਦਾ ਸੀ। ਇਸ ਦੌਰਾਨ ਮੁਲਜ਼ਮ ਦੀ ਚੰਡੀਗੜ੍ਹ ਵਿਚ ਚਰਸ ਦੀ ਡਿਲਵਰੀ ਦੇਣ ਦੀ ਸੈਟਿੰਗ ਹੋਈ ਅਤੇ ਉਹ ਚੰਡੀਗੜ੍ਹ ਪਹੁੰਚ ਗਿਆ, ਪਰ ਇਸ ਤੋਂ ਪਹਿਲਾ ਹੀ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਪੁਲਸ ਉਸ ਵਿਅਕਤੀ ਦਾ ਪਤਾ ਲਗਾ ਰਹੀ ਹੈ ਜਿਸ ਨੇ ਚਰਸ ਦੀ ਸਪਲਾਈ ਮੰਗਵਾਈ ਸੀ।
ਹਾਦਸੇ ਦੇ ਮਾਮਲੇ ’ਚ ਵਿਅਕਤੀ ਨੂੰ ਦੋ ਸਾਲ ਦੀ ਕੈਦ ਅਤੇ ਜੁਰਮਾਨਾ
NEXT STORY