ਚੰਡੀਗੜ੍ਹ (ਸੁਸ਼ੀਲ) : ਆਨਲਾਈਨ ਨਿਵੇਸ਼ ਦੇ ਨਾਂ ’ਤੇ 4 ਲੱਖ 78 ਹਜ਼ਾਰ ਦੀ ਠੱਗੀ ਮਾਮਲੇ 'ਚ ਫ਼ਰਾਰ ਮੁਲਜ਼ਮ ਨੂੰ ਸਾਈਬਰ ਸੈੱਲ ਦੀ ਟੀਮ ਨੇ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਰਹਿਣ ਵਾਲੇ ਨੰਦਲਾਲ ਉਰਫ਼ ਨੰਦੂ ਵਜੋਂ ਹੋਈ ਹੈ। ਸਾਈਬਰ ਸੈੱਲ ਫੜ੍ਹੇ ਗਏ ਠੱਗ ਦੀ ਨਿਸ਼ਾਨਦੇਹੀ ’ਤੇ ਫ਼ਰਾਰ ਗਿਰੋਹ ਦੇ ਮੈਂਬਰਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਸ਼ਿਕਾਇਤਕਰਤਾ ਵਿਜੇਂਦਰ ਪ੍ਰਸਾਦ ਨੂੰ ਵਟਸਐਪ ’ਤੇ ਇੱਕ ਅਣਜਾਣ ਨੰਬਰ ਤੋਂ ਸੁਨੇਹਾ ਮਿਲਿਆ ਸੀ। ਉਸਨੂੰ ਇੱਕ ਵੈੱਬਸਾਈਟ ’ਤੇ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਵਟਸਐਪ ਗਰੁੱਪ ਬਣਾ ਕੇ ਰੋਜ਼ਾਨਾ ਨਕਲੀ ਸ਼ੇਅਰ ਬਾਜ਼ਾਰ ਟਿਪਸ ਦਿੱਤੇ ਜਾਂਦੇ ਸੀ। ਸ਼ਿਕਾਇਤਕਰਤਾ ਦੀਆਂ ਗੱਲਾਂ ’ਚ ਆ ਕੇ ਵੱਖ-ਵੱਖ ਬੈਂਕ ਖ਼ਾਤਿਆਂ ਵਿਚ ਕੁੱਲ 4.78 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ’ਚ ਜਦੋਂ ਉਸ ਨੇ ਪੈਸੇ ਕੱਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਗਰੁੱਪ ਤੋਂ ਹਟਾ ਦਿੱਤਾ ਗਿਆ ਅਤੇ ਵੈੱਬਸਾਈਟ ਬੰਦ ਹੋ ਗਈ। ਸਾਈਬਰ ਸੈੱਲ 6 ਮਈ ਨੂੰ ਵਿਜੇਂਦਰ ਦੇ ਬਿਆਨਾਂ ’ਤੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ ਸੀ। ਸਾਈਬਰ ਸੈੱਲ ਇੰਚਾਰਜ ਇਰਮ ਰਿਜ਼ਵੀ ਨੇ ਠੱਗਾਂ ਨੂੰ ਫੜ੍ਹਨ ਲਈ ਸਪੈਸ਼ਲ ਟੀਮ ਬਣਾਈ ਸੀ। ਪੁਲਸ ਟੀਮ ਨੇ 31 ਅਗਸਤ ਨੂੰ ਰਾਜਸਥਾਨ ਦੇ ਪਿੰਡ ਜੀਜੋਟ ਤੋਂ ਮੁਲਜ਼ਮ ਨੰਦਲਾਲ ਉਰਫ਼ ਨੰਦੂ ਨੂੰ ਗ੍ਰਿਫ਼ਤਾਰ ਕੀਤਾ। ਠੱਗ ਦੇ ਖ਼ਾਤੇ ’ਚ ਠੱਗੀ ਦੀ ਰਕਮ ਵਿਚੋਂ 2.50 ਲੱਖ ਰੁਪਏ ਪਾਏ ਗਏ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।
ਹੜ੍ਹ ਪੀੜਤਾਂ ਦੀ ਮਦਦ ਲਈ ਡੇਰਾ ਬਾਬਾ ਮੁਰਾਦ ਸ਼ਾਹ ਆਇਆ ਅੱਗੇ
NEXT STORY