ਕੋਟਕਪੂਰਾ (ਨਰਿੰਦਰ) - ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਪ੍ਰੇਸ਼ਾਨ ਇਕ ਵਿਅਕਤੀ ਵੱਲੋਂ ਸਲਫ਼ਾਸ ਪੀ ਕੇ ਆਤਮ ਹੱਤਿਆ ਕੀਤੀ ਗਈ ਹੈ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਨੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਇਸ ਸਬੰਧੀ ਸ਼ਹਿਰ ਨਾਲ ਲਗਦੇ ਕੋਠੇ ਪੰਡਤਾਂ ਵਾਲੇ ਦੀ ਵਸਨੀਕ ਔਰਤ ਸੰਦੀਪ ਕੌਰ ਪਤਨੀ ਮਨਦੀਪ ਸਿੰਘ ਉਰਫ਼ ਸੋਨੂੰ ਬਾਬਾ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨ ਅਨੁਸਾਰ ਬੀਤੀ 10 ਨਵੰਬਰ ਨੂੰ ਸ਼ਾਮ ਸਮੇਂ ਉਹ ਆਪਣੇ ਘਰ ਵਿਖੇ ਕੱਪੜੇ ਧੋ ਰਹੀ ਸੀ ਤਾਂ ਇਸ ਦੌਰਾਨ ਮਨਿੰਦਰਜੀਤ ਸਿੰਘ ਵਾਸੀ ਕੋਠੇ ਪੰਡਤਾਂ ਵਾਲੇ ਕੋਟਕਪੂਰਾ ਘਰ 'ਚ ਆ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਦੌਰਾਨ ਉਸ ਦਾ ਪਤੀ ਵੀ ਉਥੇ ਆ ਗਿਆ, ਜਿਸ ਨੂੰ ਧੱਕਾ ਮਾਰ ਕੇ ਉਕਤ ਵਿਅਕਤੀ ਉਥੋਂ ਭੱਜ ਗਿਆ। ਬਾਅਦ 'ਚ ਵੀ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਡਰਾਉਂਦਾ ਰਿਹਾ, ਜਿਸ ਕਾਰਨ ਉਸ ਦਾ ਪਤੀ ਭਾਰੀ ਪ੍ਰੇਸ਼ਾਨੀ 'ਚ ਸੀ ਤੇ ਬੇਇੱਜ਼ਤੀ ਮਹਿਸੂਸ ਕਰ ਰਿਹਾ ਸੀ। ਇਸ ਕਾਰਨ ਉਸ ਦੇ ਪਤੀ ਮਨਦੀਪ ਨੇ ਸਲਫ਼ਾਸ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਇਸ ਸਬੰਧੀ ਏ. ਐੱਸ. ਆਈ. ਜਸਕਰਨ ਸਿੰਘ ਵੱਲੋਂ ਪੀੜਤਾ ਦੇ ਬਿਆਨਾਂ 'ਤੇ ਮਨਿੰਦਰਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਨੇ ਦੱਸਿਆ ਕਿ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਉਸ ਨੂੰ ਏ. ਐੱਸ. ਆਈ. ਜਸਕਰਨ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ।
...ਜਦੋਂ ਨਹਿਰੂ ਨੂੰ ਜੈਤੋ ਵਿਖੇ ਕਾਲ ਕੋਠੜੀ 'ਚ ਬੰਦ ਕਰ ਦਿੱਤਾ
NEXT STORY