ਜਲੰਧਰ (ਮ੍ਰਿਦੁਲ)— ਥਾਣਾ ਨੰਬਰ-5 ਦੇ ਅਧੀਨ ਆਉਂਦੇ ਬਸਤੀ ਸ਼ੇਖ ਗਿੱਲ ਨੰਬਰ-6 ਦੇ ਰਹਿਣ ਵਾਲੇ ਜੀਤ ਕੁਮਾਰ (70) ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਰੱਖਵਾਇਆ। ਐੱਸ. ਐੱਚ. ਓ. ਨਿਰਮਲ ਸਿੰਘ ਨੇ ਦੱਸਿਆ ਕਿ ਮਕਾਨ ਮਾਲਕ ਲਖਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਉਹ ਡੇਅਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਕੋਲ 1300 ਰੁਪਏ ਕਿਰਾਏ 'ਤੇ ਕਿਰਾਏਦਾਰ ਰਹਿੰਦਾ ਸੀ। ਉਹ ਅਕਸਰ ਬੀਮਾਰ ਰਹਿੰਦਾ ਸੀ।
ਉਸ ਨੇ ਦੱਸਿਆ ਕਿ ਬੀਤੀ ਸ਼ਾਮ ਉਹ 7 ਵਜੇ ਦੇ ਕਰੀਬ ਆਪਣਾ ਖਾਣਾ ਲੈ ਕੇ ਘਰ ਆਇਆ ਅਤੇ ਕਮਰੇ 'ਚ ਚਲਾ ਗਿਆ। ਬਿਜਲੀ ਗਈ ਹੋਈ ਸੀ। ਉਸ ਨੇ ਆਪਣਾ ਖਾਣਾ ਮੇਜ਼ 'ਤੇ ਰੱਖਿਆ ਅਤੇ ਖੁਦ ਸੌਂ ਗਿਆ, ਜਿਸ ਤੋਂ ਬਾਅਦ ਰਾਤ 9 ਵਜੇ ਬਿਜਲੀ ਆਈ ਤਾਂ ਦੇਖਿਆ ਕਿ ਜੀਤ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਹੈ ਅਤੇ ਜਦੋਂ ਉਸ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਜੀਤ ਸੁੱਤਾ ਹੋਇਆ ਸੀ। ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠਿਆ। ਨਬਜ਼ ਚੈੱਕ ਕਰਨ ਤੋਂ ਬਾਅਦ ਪੁਸ਼ਟੀ ਹੋਈ ਕਿ ਉਸ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ।
'ਨਸ਼ਾ ਪੀੜਤਾਂ' ਲਈ ਹਾਈਕੋਰਟ ਦੇ ਪੰਜਾਬ ਸਰਕਾਰ ਨੂੰ ਖਾਸ ਨਿਰਦੇਸ਼
NEXT STORY