ਬੰਗਾ (ਰਾਕੇਸ਼ ਅਰੋੜਾ)-ਬੰਗਾ ਵਿਖੇ ਪਿੰਡ ਕਰਨਾਣਾ ਨਜ਼ਦੀਕ ਹੋਏ ਇਕ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੋਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਪਿੰਡ ਗੋਸਲਾ ਵਜੋਂ ਹੋਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਆਪਣੇ ਮੋਟਰ ਸਾਈਕਲ ਨੰਬਰ ਪੀ. ਬੀ. 08 ਡੀ. ਡੀ. 8026 'ਤੇ ਸਵਾਰ ਹੋ ਕੇ ਹਰਿਆਣਾ ਦੇ ਇਕ ਕਾਲਜ ਵਿੱਚ ਪੜ੍ਹਦੀ ਆਪਣੀ ਧੀ ਨੂੰ ਹੋਸਟਲ ਛੱਡਣ ਉਪਰੰਤ ਸਹਾਰਨਪੁਰ (ਯੂ.ਪੀ) ਨਜ਼ਦੀਕ ਪੈਂਦੇ ਆਪਣੇ ਜੱਦੀ ਪਿੰਡ ਸਥਿਤ ਆਪਣੇ ਜੱਦੀ ਜ਼ਮੀਨ 'ਤੇ ਗੇੜਾ ਮਾਰਨ ਉਪੰਰਤ ਪਰਿਵਾਰਕ ਮੈਂਬਰਾ ਨੂੰ ਮਿਲ ਕੇ ਪਿੰਡ ਗੋਸਲਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਘਰ ਵਾਪਸ ਆ ਰਿਹਾ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ ਹਾਲ 'ਚ ਵੇਖ ਲੋਕਾਂ ਦੇ ਉੱਡੇ ਹੋਸ਼
ਜਦੋਂ ਉਹ ਬੀਤੀ ਦੇਰ ਸ਼ਾਮ ਪਿੰਡ ਕਰਨਾਣਾ ਨੇੜੇ ਪੁੱਜਾ ਤਾਂ ਉਸ ਨਾਲ ਵੱਡਾ ਹਾਦਸਾ ਵਾਪਰ ਗਿਆ। ਉਸ ਦੇ ਮੋਟਰਸਾਈਕਲ ਦਾ ਅਚਾਨਕ ਸਤੁੰਲਨ ਖੋਹਣ ਕਾਰਨ ਉਹ ਸੜਕ ਕਿਨਾਰੇ ਲੱਗੇ ਦਰੱਖ਼ਤਾਂ ਵਿੱਚ ਜਾ ਵੱਜਾ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਦਰ ਦੇ ਕਾਰਜ਼ਕਾਰੀ ਐੱਸ. ਐੱਚ. ਓ. ਐੱਸ. ਆਈ. ਰਾਮਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਕਰਨਾਣਾ ਦੇ ਸਰਪੰਚ ਨੇ ਅੱਜ ਸਵੇਰੇ 8 ਵਜੇ ਦੇ ਕਰੀਬ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਹੀ ਪਿੰਡ ਦੇ ਵਸਨੀਕ ਇਕ ਵਿਅਕਤੀ ਦੇ ਖੇਤਾਂ ਨਾਲ ਸੜਕ ਕਿਨਾਰੇ ਬਣੇ ਬਰਮਾ ਵਿੱਚ ਇਕ ਮੋਟਰਸਾਈਕਲ ਸਵਾਰ ਡਿੱਗਾ ਪਿਆ ਹੈ ਅਤੇ ਇੰਝ ਜਾਪ ਰਿਹਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 103 ਪਰਿਵਾਰਾਂ ਲਈ ਚੰਗੀ ਖ਼ਬਰ, ਸਰਕਾਰ ਨੇ ਕਰਜ਼ਾ ਕੀਤਾ ਮੁਆਫ਼
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਸਮੇਤ ਪੁਲਸ ਪਾਰਟੀ ਏ. ਐੱਸ. ਆਈ. ਰਘਬੀਰ ਸਿੰਘ ਨੂੰ ਨਾਲ ਲੈ ਕੇ ਮੌਕੇ 'ਤੇ ਪੁੱਜੇ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨਾਂ ਦੱਸਿਆ ਕਿ ਮ੍ਰਿਤਕ ਦਾ ਨਾਲ ਮਨਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਹੈ, ਜਿਸ ਦੀ ਪਛਾਣ ਉਸ ਦੇ ਪਰਸ ਵਿਚ ਰੱਖ ਉਸ ਦੇ ਲਾਇਸੈਂਸ ਅਤੇ ਆਧਾਰ ਕਾਰਡ ਤੋਂ ਹੋਈ ਹੈ ਅਤੇ ਇਸ ਸਬੰਧੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਉਪੰਰਤ ਪਿੰਡ ਗੋਸਲਾ ਦੇ ਸਾਬਕਾ ਸਰਪੰਚ ਚਰਨਜੀਤ ਸਿੰਘ, ਰਿਟਾ. ਇੰਸਪੈਕਟਰ ਦਰਸ਼ਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਕੇ 'ਤੇ ਪੁੱਜ ਗਏ ਹਨ। ਜਿਨ੍ਹਾਂ ਵੱਲੋਂ ਮਨਪ੍ਰੀਤ ਸਿੰਘ ਤਸਦੀਕ ਕਰਨ 'ਤੇ ਉਨ੍ਹਾਂ ਨੇ ਮ੍ਰਿਤਕ ਦੇਹ ਅਤੇ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਭਾਜਪਾ ਵੱਲੋਂ ਬੇਅਦਬੀ ਬਿੱਲ ਦਾ ਸਮਰਥਨ, ਇਨ੍ਹਾਂ ਸੋਧਾਂ ਦੀ ਕੀਤੀ ਮੰਗ
NEXT STORY