ਅਲਾਵਲਪੁਰ/ਕਿਸ਼ਨਗੜ (ਬੰਗੜ, ਬੈਂਸ)-ਅੱਡਾ ਕਿਸ਼ਨਗੜ੍ਹ ਚੌਂਕ ਤੋਂ ਜਲੰਧਰ ਵਾਲੇ ਪਾਸੇ ਡੀ. ਏ. ਵੀ. ਯੂਨੀਵਰਸਿਟੀ ਨੇੜੇ ਇਕ ਕੈਂਟਰ ਟਰੱਕ ਅਤੇ ਇਕ ਸੀਰੇ ਵਾਲੇ ਟੈਂਕਰ ਦੀ ਟੱਕਰ ਹੋ ਜਾਣ ਕਰਕੇ ਕੈਂਟਰ ਚਾਲਕ ਦੀ ਮੌਤ ਹੋ ਗਈ। ਅਲਾਵਲਪੁਰ ਪੁਲਸ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਤਵੀਰ ਪੁੱਤਰ ਮਾਂਗੇ ਰਾਮ ਨਿਵਾਸੀ ਕੈਥਲ ਹਰਿਆਣਾ, ਜੋਕਿ ਆਪਣੇ ਕੈਂਟਰ ਟਰੱਕ ’ਚ ਕੋਈ ਸਾਮਾਨ ਜੰਮੂ ਛੱਡ ਕੇ ਵਾਪਸ ਕੈਥਲ ਜਾ ਰਿਹਾ ਸੀ, ਜਦੋਂ ਉਹ ਡੀ. ਏ. ਵੀ. ਯੂਨੀਵਰਸਿਟੀ ਨੇੜੇ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਹੀ ਇਕ ਸੀਰੇ ਨਾਲ ਭਰਿਆ ਹੋਇਆ ਟੈਂਕਰ ਖਰਾਬ ਹੋਣ ਕਰਕੇ ਸੜਕ ਕਿਨਾਰੇ ਖੜ੍ਹਾ ਸੀ। ਜਿਸ ਦੇ ਆਲੇ ਦੁਆਲੇ ਚਾਲਕ ਪਿਆਰੇ ਲਾਲ ਪੁੱਤਰ ਸੇਵਾ ਰਾਮ ਨਿਵਾਸੀ ਕੋਟਲਾ ਨਜਦੀਕ ਸ਼ੇਖੇ ਵੱਲੋਂ ਨਾ ਤਾਂ ਕੋਈ ਰੋਕ ਲਾਈ ਸੀ ਅਤੇ ਰਾਤ ਦਾ ਹਨੇਰਾ ਹੋਣ ਕਰਕੇ ਕੋਈ ਇੰਡੀਗੇਟਰ ਜਗਾਏ ਸਨ।
ਇਹ ਵੀ ਪੜ੍ਹੋ: ਗੁਰਦੁਆਰਿਆਂ ’ਚ ਦਖ਼ਲਅੰਦਾਜ਼ੀ ਕਾਰਨ ਹੋਏ ਮਤਭੇਦ, 3 ਸਾਲ ਮਗਰੋਂ ਮੁੜ ਸ਼ੁਰੂ ਹੋਈ ਅਕਾਲੀ-ਭਾਜਪਾ ਵਿਚਾਲੇ ਗੱਲਬਾਤ
ਹਨੇਰਾ ਹੋਣ ਕਰਕੇ ਟਰੱਕ ਚਾਲਕ ਸਤਵੀਰ ਕਿਸੇ ਕਾਰਨ ਆਪਣੇ ਟਰੱਕ ਤੋਂ ਸੰਤੁਲਨ ਖੋਹ ਬੈਠਾ, ਜਿਸ ਕਰਕੇ ਉਸ ਦਾ ਕੈਂਟਰ ਪਹਿਲਾਂ ਤੋਂ ਖੜ੍ਹੇ ਖਰਾਬ ਟੈਂਕਰ ਨਾਲ ਟਕਰਾ ਗਿਆ। ਇਸ ਟੱਕਰ ’ਚ ਸਤਬੀਰ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਅਲਾਵਲਪੁਰ ਪੁਲਸ ਪਾਰਟੀ ਵੱਲੋਂ ਮੁਲਜ਼ਮ ਟਰੱਕ ਡਰਾਈਵਰ ’ਤੇ ਲੋੜੀਂਦੀ ਕਾਰਵਾਈ ਕੀਤੀ ਤੇ ਸਤਵੀਰ ਦੀ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਦੇ BSF ਹੈੱਡਕੁਆਰਟਰ ਪੁੱਜੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕਿਸਾਨ ਅੰਦੋਲਨ 'ਤੇ ਕਹੀਆਂ ਅਹਿਮ ਗੱਲਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਟਿਆਲਾ ’ਚ ਹਜ਼ਾਰਾਂ ਟਰੈਕਟਰਾਂ ਨਾਲ ਡਟੇ ਕਿਸਾਨ, ਪੁਲਸ ਨਾਕੇ ਤੋੜ ਕੇ ਨਿਕਲੇ ਅੱਗੇ
NEXT STORY