ਹੁਸ਼ਿਆਰਪੁਰ (ਬਹਾਦਰ ਖਾਨ)— ਨਜ਼ਦੀਕੀ ਪਿੰਡ ਮੰਨਣਹਾਨਾ ਦਾ ਇਕ 35 ਸਾਲਾ ਨੌਜਵਾਨ ਜੋ ਪਿਛਲੇ ਪੰਜ ਸਾਲਾਂ ਤੋਂ ਸਾਊਦੀ ਅਰਬ ਵਿਖੇ ਰਹਿ ਰਿਹਾ ਸੀ, ਉਸ ਦੀ ਮੌਤ 6 ਮਹੀਨੇ ਪਹਿਲਾਂ ਉਥੇ ਭੇਤਭਰੀ ਹਾਲਤ 'ਚ ਹੋ ਗਈ ਸੀ, ਉਸ ਦੀ ਮ੍ਰਿਤਕ ਦੇਹ ਬੀਤੇ ਦਿਨ ਜੱਦੀ ਪਿੰਡ ਮੰਨਣਹਾਨਾ ਪਹੁੰਚੀ, ਜਿੱਥੇ ਗਮਗੀਨ ਮਾਹੌਲ 'ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਪਿੰਡ ਮੰਨਣਹਾਨਾ, ਜ਼ਿਲਾ ਹੁਸ਼ਿਆਰਪੁਰ ਪਿਛਲੇ 5 ਸਾਲਾਂ ਤੋਂ ਸਾਊਦੀ ਅਰਬ 'ਚ ਰਹਿ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਲਗਭਗ ਛੇ ਕੁ ਮਹੀਨੇ ਪਹਿਲਾਂ ਉਥੇ ਭੇਤਭਰੀ ਹਾਲਤ 'ਚ ਉਸ ਦੀ ਮੌਤ ਹੋ ਗਈ, ਜਿਸ ਸਬੰਧ 'ਚ ਪਰਿਵਾਰ ਵੱਲੋਂ ਜੱਦੋ-ਜਹਿਦ ਕਰਕੇ ਉਥੇ ਰਹਿੰਦੇ ਪੰਜਾਬੀਆਂ ਅਤੇ ਉਸ ਦੇ ਰਿਸ਼ਤੇਦਾਰਾਂ ਦੀ ਮਦਦ ਨਾਲ ਉਸ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਵਾਪਸ ਲਿਆ ਕੇ ਪਿੰਡ ਮੰਨਣਹਾਨਾ 'ਚ ਉਸ ਦਾ ਸਸਕਾਰ ਕਰ ਦਿੱਤਾ।
ਬੱਚੇ ਦਾ ਇਲਾਜ ਕਰਾਉਣ ਆਏ ਨੌਜਵਾਨ ਨੂੰ ਕਾਰ ਨੇ ਦਰੜਿਆ (ਤਸਵੀਰਾਂ)
NEXT STORY