ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਪੁਲਸ ਚੌਂਕੀ ਹੰਬੜਾਂ ਨੇ ਬੀਤੀ ਰਾਤ ਇਕ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਵਿਕਰਾਂਤ ਕੁਮਾਰ ਪੁੱਤਰ ਰਾਮ ਸ਼ੁਦਾ ਵਾਸੀ ਗੌਂਸਗੜ੍ਹ ਹੰਬੜਾਂ ਨੇ ਦੱਸਿਆ ਕਿ 7 ਫਰਵਰੀ ਦੀ ਰਾਤ ਨੂੰ ਉਸ ਦਾ ਛੋਟਾ ਭਰਾ ਮਨੋਜ ਅਤੇ ਉਸ ਦਾ ਦੋਸਤ ਮਨੋਜ ਰਾਏ ਸਾਡੇ ਘਰ ਮੌਜੂਦ ਸਨ ਅਤੇ ਰਾਤ ਕਰੀਬ 9 ਵਜੇ ਦੋਵੇਂ ਪੈਦਲ ਹੀ ਘਰੋਂ ਹੰਬੜਾਂ ਵੱਲ ਨਿਕਲ ਗਏ।
ਇਸ ਤੋਂ ਬਾਅਦ ਰਾਤ ਕਰੀਬ ਪੌਣੇ 11 ਵਜੇ ਉਸ ਨੂੰ ਮਨੋਜ ਰਾਏ ਦਾ ਫੋਨ ਆਇਆ ਕਿ ਉਸ ਦੇ ਭਰਾ ਮਨੋਜ ਨੂੰ ਕਿਸੇ ਅਣਪਛਾਤੇ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ ਹੈ ਅਤੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਨੇ ਮੌਕੇ ’ਤੇ ਪੁੱਜ ਕੇ ਆਪਣੇ ਭਰਾ ਨੂੰ ਗੰਭੀਰ ਹਾਲਤ ’ਚ ਹੰਬੜਾਂ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਇੱਥੇ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਈ. ਐੱਸ. ਆਈ. ਹਸਪਤਾਲ ’ਤੇ ਛਾਏ ਸੰਕਟ ਦੇ ਬੱਦਲ, ਲੰਬੇ ਸਮੇਂ ਤੋਂ ਦਵਾਈਆਂ ਦੀ ਥੋੜ
NEXT STORY