ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ) - ਫਿਰੋਜ਼ਪੁਰ ਦੀ ਕੇਂਦਰੀ ਜੇਲ੍ ਵਿਚ ਇਕ ਦਿਨ ਪਹਿਲਾਂ ਹੀ ਆਏ ਹਵਾਲਾਤੀ ਦੀ ਮੌਤ ਹੋ ਗਈ। ਇਸ ਹਵਾਲਾਤੀ ਸ਼ਮਸ਼ੇਰ ਸਿੰਘ ਸ਼ਮੀ ਤੋਂ ਕੱਲ ਥਾਣਾ ਜੀਰਾ ਦੀ ਪੁਲਸ ਨੇ 1170 ਦੇ ਕਰੀਬ ਨਸ਼ੇ ਵਾਲੀਅਾਂ ਗੋਲੀਆਂ ਦੇ ਨਾਲ ਫਡ਼ਿਆ ਸੀ ਅਤੇ ਕੱਲ ਹੀ ਇਸਨੂੰ ਅਦਾਲਤ ਵਿਚ ਪੇਸ਼ ਕਰਕੇ ਜੇਲ ਵਿਚ ਭੇਜਿਆ ਗਿਆ ਸੀ, ਜਿਥੇ ਰਾਤ ਨੂੰ ਬੀਮਾਰ ਹੋਣ ਦੇ ਬਾਅਦ ਇਸਨੂੰ ਸਿਵਲ ਹਸਪਤਾਲ ਵਿਚ ਭੇਜਿਆ ਗਿਆ ਸੀ, ਜਿਥੇ ਇਸਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ’ਤੇ ਮਾਰਕੁੱਟ ਕਰਨ ਅਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ।
ਕੀ ਕਹਿੰਦੀ ਹੈ ਮ੍ਰਿਤਕ ਦੀ ਪਤਨੀ
ਮ੍ਰਿਤਕ ਹਵਾਲਾਤੀ ਦੀ ਪਤਨੀ ਮੀਰਾ ਰਾਣੀ ਨੇ ਨੇ ਦੱਸਿਆ ਕਿ ਉਸਦਾ ਪਤੀ ਪਹਿਲਾਂ ਤੋਂ ਹੀ ਬੀਮਾਰ ਰਹਿੰਦਾ ਸੀ ਅਤੇ ਜਦ ਉਸਦਾ ਪਰਿਵਾਰ ਸ਼ਮਸ਼ੇਰ ਸਿੰਘ ਸ਼ੰਮੀ ਦੀ ਲੁਧਿਆਣਾ ਤੋਂ ਦਵਾਈ ਲੈਣ ਦੇ ਲਈ ਜਾ ਰਹੇ ਸੀ ਕਿ ਰਸਤੇ ਵਿਚ ਹੀ ਪੁਲਸ ਨੇ ਉਸਨੂੰ ਫਡ਼ ਲਿਆ ਤੇ ਕਿਹਾ ਕਿ ਇਕ ਝਗਡ਼ੇ ਦੇ ਮਾਮਲੇ ਵਿਚ ਇਸ ਤੋਂ ਪੁੱਛ-ਗਿੱਛ ਕਰਨੀ ਹੈ। ਪਰ ਬਾਅਦ ’ਚ ਪੁਲਸ ਵੱਲੋਂ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਕਿਹਾ ਕਿ ਜੇਕਰ ਤੁਸੀਂ ਪੈਸੇ ਨਹੀ ਦੇਵੋਗੇ ਤਾਂ ਤੁਹਾਡੇ ਪਤੀ ਉਪਰ ਨਸ਼ੇ ਵਾਲੀਅਾਂ ਗੋਲੀਆਂ ਪਾ ਕੇ ਪਰਚਾ ਕਰ ਦੇਵਾਂਗੇ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਗਾਇਆ ਕਿ ਮੇਰੇ ਪਤੀ ਨੂੰ ਤਿਨ ਦਿਨ ਭੁੱਖਾ ਰੱਖਿਆ ਗਿਆ ਤੇ ਉਸਦੀ ਬਹੁਤ ਮਾਰਕੁੱਟ ਕੀਤੀ ਗਈ, ਜਿਸ ਨਾਲ ਉਸਦੀ ਛਾਤੀ ਵਿਚ ਦਰਦ ਹੋ ਰਿਹਾ ਸੀ ਅਤੇ ਉਸਨੂੰ ਹਸਪਤਾਲ ਵਿਚ ਭਰਤੀ ਕਰਵਾਉਣ ਦੇ ਲਈ ਵੀ ਕਿਹਾ ਸੀ, ਪਰ ਪੁਲਸ ਨੇ ਸੁਣਵਾਈ ਨਹੀ ਕੀਤੀ ਅਤੇ ਮੈਨੂੰ ਅੱਜ ਪਤਾ ਲੱਗਾ ਹੈ ਕਿ ਮੇਰੇ ਪਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੇ ਭਤੀਜੇ ਸਰਬਜੀਤ ਸਿੰਘ ਨੇ ਦੱਸਿਆ ਕਿ ਜੀਰਾ ਥਾਣੇ ਵਿਚ ਜਦ ਮੇਰੇ ਚਾਚਾ ਨੂੰ ਮਿਲਣ ਗਏ ਤਾਂ ਮੇਰੇ ਚਾਚਾ ਨੇ ਦੱਸਿਆ ਕਿ ਪੁਲਸ ਨੇ ਉਸਦੇ ਨਾਲ ਬਹੁਤ ਮਾਰਕੁੱਟ ਕੀਤੀ ਹੈ, ਜਿਸ ਕਾਰਨ ਉਸਦੀ ਛਾਤੀ ਵਿਚ ਦਰਦ ਹੋ ਰਿਹਾ ਸੀ ਅਤੇ ਉਸਨੂੰ ਸਾਹ ਨਹੀ ਆ ਰਿਹਾ ਸੀ।
ਕੀ ਕਹਿੰਦੇ ਹਨ ਜਾਂਚ ਅਧਿਕਾਰੀ
ਦੂਸਰੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਨਸ਼ੇ ਦੀਆਂ ਗੋਲੀਆਂ ਦੇ ਨਾਲ ਫਡ਼ੇ ਗਏ ਹਵਾਲਾਤੀ ਦੀ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਹੈ, ਜਿਸ ’ਤੇ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਵੱਖ-ਵੱਖ ਝਗਡ਼ਿਆਂ ’ਚ 3 ਅੌਰਤਾਂ ਸਣੇ 4 ਜ਼ਖਮੀ
NEXT STORY