ਲੁਧਿਆਣਾ (ਅਨਿਲ)– ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਪਿੰਡ ਨੂਰਵਾਲਾ ’ਚ ਇਕ ਵਿਅਕਤੀ ਦੀ ਫੈਕਟਰੀ ਦਾ ਗੇਟ ਉੱਪਰ ਡਿੱਗ ਜਾਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਨੂਰਵਾਲਾ ’ਚ ਇਕ ਫੈਕਟਰੀ ’ਚ ਰੋਹਿਤ ਸਿੰਘ (30) ਪੁੱਤਰ ਗੁਰਨਾਮ ਸਿੰਘ ਨਿਵਾਸੀ ਮਾਇਆ ਕਾਲੋਨੀ ਦੀ ਫੈਕਟਰੀ ਦਾ ਗੇਟ ਖੋਲ੍ਹਦੇ ਸਮੇਂ ਗੇਟ ਉੱਪਰ ਡਿੱਗਣ ਕਾਰਨ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰੋਹਿਤ ਸਿੰਘ ਦੁਪਹਿਰ 2 ਵਜੇ ਫੈਕਟਰੀ ’ਚ ਕਿਸੇ ਕੰਮ ਲਈ ਗਿਆ ਸੀ।
ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ
ਇਸ ਤੋਂ ਬਾਅਦ ਜਦ ਉਸ ਨੇ ਵਾਪਸ ਆ ਕੇ ਫੈਕਟਰੀ ਦੇ ਅੰਦਰ ਜਾਣ ਲਈ ਦਾ ਗੇਟ ਖੋਲ੍ਹਿਆ ਤਾਂ ਲੋਹੇ ਦਾ ਗੇਟ ਉਸ ’ਤੇ ਆ ਡਿੱਗਿਆ, ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਰਮੀਨੀਆ ਦੀ ਜੇਲ੍ਹ 'ਚ ਫਸੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੇ ਸੰਤ ਸੀਚੇਵਾਲ ਨੂੰ ਮਿਲ ਕੇ ਦੱਸੀ ਪੂਰੀ ਕਹਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀ ਫੂਡਜ਼ ਦੀ ਐਕਸਪੋਰਟ ਹੁਣ ਹੋਵੇਗੀ ਹੋਰ ਤੇਜ਼ -ਮੁੱਖ ਮੰਤਰੀ ਮਾਨ
NEXT STORY