ਸਰਾਏ ਅਮਾਨਤ ਖਾਂ/ਝਬਾਲ(ਨਰਿੰਦਰ) : ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਕਲਾਂ ਅਤੇ ਚੀਮਾ ਖੁਰਦ ਦੀਆਂ ਦੋ ਨੌਜਵਾਨ ਧਿਰਾਂ ਵਿਚਕਾਰ ਹੋਈ ਲੜਾਈ 'ਚ ਚੱਲੀ ਗੋਲੀ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਪਿੰਡ ਚੀਮਾ ਕਲਾਂ ਅਤੇ ਚੀਆਂ ਖੁਰਦ ਦੀਆਂ ਦੋ ਨੌਜਵਾਨ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀ TRANSFER ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਬਾਅਦ...
ਲੜਾਈ 'ਚ ਖੂਬ ਇੱਟਾਂ-ਰੋੜ੍ਹੇ ਚੱਲਣ ਤੋਂ ਬਾਅਦ ਇਕ ਧਿਰ ਵਲੋਂ ਗੋਲੀ ਚਲਾ ਦਿੱਤੀ ਗਈ, ਜੋ ਚੀਮਾ ਖੁਰਦ ਦੇ ਵਿਅਕਤੀ ਖਜ਼ਾਨ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਵੱਜੀ। ਉਹ ਲੜਾਈ ਸੁਣ ਕੇ ਬਾਹਰ ਆਇਆ ਅਤੇ ਸਾਈਡ 'ਤੇ ਖੜ੍ਹਾ ਸੀ। ਇਸ ਨਾਲ ਖਜ਼ਾਨ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਰੱਦ, ਜਲਦ ਜਾਰੀ ਹੋਵੇਗਾ ਨਵਾਂ ਸ਼ਡਿਊਲ
ਦੂਜੇ ਪਾਸੇ ਮਜ਼ਦੂਰ ਏਕਤਾ ਟਰੇਡ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਅਤੇ ਡਕੌਂਦਾ ਦੇ ਬਲਾਕ ਪ੍ਰਧਾਨ ਮੁਖਤਾਰ ਸਿੰਘ ਥਾਣਾ ਨੇ ਕਿਹਾ ਕਤਲ ਦੇ ਬਾਅਦ ਪੁਲਸ ਵੱਲੋਂ ਵਰਤੀ ਜਾ ਰਹੀ ਢਿੱਲੀ ਕਾਰਵਾਈ ਕਾਰਨ ਮ੍ਰਿਤਕ ਦੀ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਧਰਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵ੍ਰਿਦਾਵਨ ਕਿਸ਼ਤੀ ਹਾਦਸੇ ਨੇ ਰੋਲ਼ 'ਤਾ ਮੋਗਾ ਦਾ ਪਰਿਵਾਰ! Anniversary ਦੇ ਅਗਲੇ ਦਿਨ ਔਰਤ ਦੀ ਹੋਈ ਮੌਤ
NEXT STORY