ਚੌਕ ਮਹਿਤਾ (ਪਾਲ)- ਬੀਤੇ ਦਿਨ ਸਵੇਰੇ 8.30 ਵਜੇ ਦੇ ਕਰੀਬ ਸਥਾਨਕ ਕਸਬੇ ਦੀ ਘੁਮਾਣ ਰੋਡ ’ਤੇ ਪਿੰਡ ਸੈਦੋਕੇ-ਖੱਬੇਰਾਜਪੂਤਾਂ ਦੇ ਮੋੜ ਉੱਪਰ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਟਕਾਪੁਰ ਆਪਣੇ ਮੋਟਰਸਾਈਕਲ ’ਤੇ ਮਹਿਤਾ ਚੌਕ ਨੂੰ ਆ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ 7 ਤੋਂ 11 ਜੁਲਾਈ ਤੱਕ ਵੱਡੀ ਚਿਤਾਵਨੀ, ਮੀਂਹ ਨਾਲ...
ਜਦੋਂ ਉਹ ਖੱਬੇ ਪਿੰਡ ਦੀ ਸੜਕ ਤੋਂ ਮੇਨ ਹਾਈਵੇ ’ਤੇ ਚੜਿਆ ਤਾਂ ਅੱਗੋਂ ਆ ਰਹੀ ਫਾਰਚੂਨਰ ਗੱਡੀ ਪੀ.ਬੀ.10-ਐੱਫ. ਐੱਫ.- 0054 ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਿਮਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਮਹਿਤਾ ਤੋਂ ਏ. ਐੱਸ. ਆਈ. ਬਲਵਿੰਦਰ ਸਿੰਘ ਵਲੋਂ ਘਟਨਾ ਸਥਾਨ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖਤਰਾ: ਖੋਲ੍ਹ 'ਤੇ ਫਲੱਡ ਗੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਮੀਂਹ-ਹਨੇਰੀ ਨੂੰ ਲੈ ਕੇ ਵੱਡੀ ਅਪਡੇਟ! ਮੌਸਮ ਵਿਭਾਗ ਨੇ ਜਾਰੀ ਕੀਤਾ Alert
NEXT STORY