ਮਾਛੀਵਾੜਾ ਸਾਹਿਬ (ਟੱਕਰ) : ਇੱਥੋਂ 3 ਕਿਲੋਮੀਟਰ ਦੂਰੀ ’ਤੇ ਵਗਦੀ ਸਰਹਿੰਦ ਨਹਿਰ ਵਿਚ ਪਿੰਡ ਉਟਾਲਾਂ ਦੇ ਕਿਸਾਨ ਦੇ ਪੁੱਤਰ ਬਲਜੀਤ ਸਿੰਘ (28) ਨੇ ਛਾਲ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਬੀਤੀ ਸ਼ਾਮ ਆਪਣੇ ਪਿੰਡ ਉਟਾਲਾਂ ਤੋਂ ਸਰਹਿੰਦ ਨਹਿਰ ਦੇ ਗੜ੍ਹੀ ਪੁਲ ’ਤੇ ਆਇਆ। ਇੱਥੇ ਉਸਨੇ ਆਪਣਾ ਪਰਸ, ਘੜੀ ਤੇ ਕੜਾ ਉਤਾਰ ਕੇ ਪੁਲ ’ਤੇ ਰੱਖ ਦਿੱਤਾ ਅਤੇ ਉਸ ਤੋਂ ਬਾਅਦ ਨਹਿਰ ਵਿਚ ਛਾਲ ਮਾਰ ਦਿੱਤੀ।
ਬੇਸ਼ੱਕ ਗੜ੍ਹੀ ਪੁਲ ਕੋਲੋਂ ਲੰਘਦੇ ਰਾਹਗੀਰਾਂ ਨੇ ਸਪੱਸ਼ਟ ਤੌਰ ’ਤੇ ਕਿਸੇ ਵਿਅਕਤੀ ਨੂੰ ਨਹਿਰ ’ਚ ਛਾਲ ਮਾਰਦੇ ਤਾਂ ਨਹੀਂ ਦੇਖਿਆ ਪਰ ਉੱਥੋਂ ਮਿਲੇ ਬਲਜੀਤ ਸਿੰਘ ਦੇ ਸਮਾਨ ਤੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਸਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਅਨੁਸਾਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਜੀਤ ਸਿੰਘ ਦਾ ਆਪਣੀ ਪਤਨੀ ਨਾਲ 4 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ, ਜਿਸ ਕਾਰਨ ਉਹ ਕੁੱਝ ਪਰੇਸ਼ਾਨ ਰਹਿੰਦਾ ਸੀ। ਪੁਲਸ ਨੂੰ ਬਲਜੀਤ ਸਿੰਘ ਦਾ ਕੋਈ ਖ਼ੁਦਕੁਸ਼ੀ ਨੋਟ ਵੀ ਬਰਾਮਦ ਨਹੀਂ ਹੋਇਆ, ਜਿਸ ਤੋਂ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਮਿਲ ਸਕੇ। ਬਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਸਰਹਿੰਦ ਨਹਿਰ ’ਚ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਨੌਜਵਾਨਾਂ ਲਈ ਘਾਤਕ ਸਾਬਤ ਹੋ ਰਿਹੈ ਕੋਰੋਨਾ: 20 ਸਾਲਾ ਕੁੜੀ ਸਣੇ 17 ਮਰੀਜ਼ਾਂ ਦੀ ਮੌਤ, 445 ਪਾਜ਼ੇਟਿਵ
NEXT STORY