ਸਮਾਲਸਰ (ਸੁਰਿੰਦਰ ਸੇਖਾ) : ਪੁਲਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਬੰਬੀਹਾ ਭਾਈ (ਮੋਗਾ) ਦੇ ਭੱਠੇ ਕੋਲ ਬੀਤੀ ਰਾਤ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਕਾਰ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਮਾਲਸਰ ਨਿਵਾਸੀ ਅੰਮ੍ਰਿਤਪਾਲ ਸਿੰਘ (45) ਪੁੱਤਰ ਬਿੱਕਰ ਸਿੰਘ ਆਪਣੇ ਪਰਿਵਾਰ ਸਮੇਤ ਬੀਤੀ ਰਾਤ ਤਕਰੀਬਨ 9 ਵਜੇ ਆਪਣੀ ਪੀ. ਬੀ 29 ਏ. ਏ. 6534 ਕਾਰ ਰਾਹੀਂ ਬਠਿੰਡਾ ਤੋਂ ਸਮਾਲਸਰ ਆ ਰਹੇ ਸਨ ਤਾਂ ਬੰਬੀਹਾ ਭਾਈ ਦੇ ਭੱਠੇ ਕੋਲ ਉਨ੍ਹਾਂ ਦੀ ਕਾਰ ਦੀ ਕਿਸੇ ਅਣਪਛਾਤੇ ਤੂੜੀ ਵਾਲੇ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਣ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਗਲੇ ਦੀ ਮੇਨ ਨਸ ਕੱਟੇ ਜਾਣ ਕਾਰਣ ਮੌਤ ਹੋ ਗਈ ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ ਇਲਾਕੇ ਦੀ ਨਾਮਵਾਰ ਸਾਬਕਾ ਚੇਅਰਮੈਨ ਬੀਬੀ ਜਸਬੀਰ ਕੌਰ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਹਰ ਰੋਜ਼ ਆਪਣੇ ਕਿਸੇ ਕਾਰੋਬਾਰ ਲਈ ਸਮਾਲਸਰ ਤੋਂ ਬਠਿੰਡਾ ਜਾਂਦਾ ਸੀ। ਉਧਰ ਸਮਾਲਸਰ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਅਣਪਛਾਤੇ ਵਾਹਨ ਦੀ ਭਾਲ ਕੀਤੀ ਕੀਤੀ ਜਾ ਰਹੀ ਹੈ।
ਨਸ਼ੇ ਨੂੰ ਲੈ ਕੇ ਫਿਲੌਰ ਫਿਰ ਸੁਰਖ਼ੀਆਂ 'ਚ, ਹੁਣ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
NEXT STORY