Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 04, 2026

    9:22:36 AM

  • neet pg 2026 exam will not be held again

    ਮੁੜ ਨਹੀਂ ਹੋਵੇਗੀ ‘ਨੀਟ PG’ 2026 ਪ੍ਰੀਖਿਆ,...

  • indigo pilot ill health flight diverted

    ਹਵਾ ’ਚ ਵਿਗੜੀ ਪਾਇਲਟ ਦੀ ਸਿਹਤ, ਮਸਕਟ ਵੱਲ ਮੋੜੀ...

  • big incident in punjab

    ਪੰਜਾਬ 'ਚ ਪ੍ਰਵਾਸੀ ਮਜ਼ਦੂਰ ਨੇ ਕੀਤਾ ਕਤਲ! ਫ਼ਿਰ...

  • india s first geo imaging satellite launched

    ISRO ਨੇ ਰਚਿਆ ਇਤਿਹਾਸ: ਭਾਰਤ ਦਾ ਪਹਿਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਜਲੰਧਰ: ਪ੍ਰਤਾਪ ਬਾਗ 'ਚ ਹੋਏ ਕਤਲ ਦਾ ਮਾਮਲਾ ਭੱਖਿਆ, ਪਰਿਵਾਰ ਨੇ ਲਾਸ਼ ਫਗਵਾੜਾ ਗੇਟ ਰੱਖ ਕੀਤਾ ਪ੍ਰਦਰਸ਼ਨ

PUNJAB News Punjabi(ਪੰਜਾਬ)

ਜਲੰਧਰ: ਪ੍ਰਤਾਪ ਬਾਗ 'ਚ ਹੋਏ ਕਤਲ ਦਾ ਮਾਮਲਾ ਭੱਖਿਆ, ਪਰਿਵਾਰ ਨੇ ਲਾਸ਼ ਫਗਵਾੜਾ ਗੇਟ ਰੱਖ ਕੀਤਾ ਪ੍ਰਦਰਸ਼ਨ

  • Edited By Shivani Attri,
  • Updated: 20 Nov, 2020 06:34 PM
Jalandhar
man murder in jalandhar partap bhagh family protest
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਸੁਧੀਰ)— ਜਲੰਧਰ ਦੇ ਪ੍ਰਤਾਪ ਬਾਗ 'ਚ ਬੀਤੇ ਦਿਨ ਮਾਮੂਲੀ ਵਿਵਾਦ ਨੂੰ ਲੈ ਕੇ ਭੱਲਾ ਸਾਈਕਲ ਸਟੋਰ ਮਾਲਕ ਵੱਲੋਂ ਨਾਨ ਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਅੱਜ ਗੁੱਸਾ ਫੁੱਟ ਗਿਆ ਹੈ ਅਤੇ ਲਾਸ਼ ਨੂੰ ਫਗਵਾੜਾ ਗੇਟ ਰੱਖ ਪਰਿਵਾਰ ਵੱਲੋਂ ਧਰਨਾ ਦਿੱਤਾ ਗਿਆ। ਜਵਿੰਦਰ ਸਿੰਘ ਉਰਫ਼ ਜੱਗੀ ਦੇ ਪਰਿਵਾਰ ਵਾਲਿਆਂ ਨੇ ਘਟਨਾ ਸਥਾਨ ਦੇ ਬਾਹਰ ਲਾਸ਼ ਨੂੰ ਰੱਖ ਧਰਨਾ ਦਿੱਤਾ।

ਇਹ ਵੀ ਪੜ੍ਹੋ: ਕਸ਼ਮੀਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਰੌਂਅ 'ਚ ਸਨ ਮਾਰੇ ਗਏ ਅੱਤਵਾਦੀ, ਇੰਝ ਹੋਇਆ ਖ਼ੁਲਾਸਾ

PunjabKesari

ਇਸ ਨੂੰ ਲੈ ਕੇ ਅੱਜ ਫਗਵਾੜਾ ਗੇਟ ਮਾਰਕਿਟ 'ਚ ਪੂਰੀ ਤਰ੍ਹਾਂ ਜਾਮ ਲੱਗਾ ਰਿਹਾ। ਮ੍ਰਿਤਕ ਦੇ ਬੇਟੇ ਹਰਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਭੱਲਾ ਸਾਈਕਲ ਦੇ ਮਾਲਕ ਮਨੋਹਰ ਭੱਲਾ ਅਤੇ ਰਿੰਕੀ ਭੱਲਾ ਨੇ ਕੀਤਾ ਹੈ। ਪੁਲਸ ਨੇ ਉਨ੍ਹਾਂ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ

PunjabKesari

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਉਹ ਜਵਿੰਦਰ ਸਿੰਘ ਦੀ ਲਾਸ਼ ਦਾ ਸਸਕਾਰ ਨਹੀਂ ਕਰਨਗੇ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਧਰਨੇ ਨੂੰ ਸ਼ਾਂਤ ਕਰਵਾਇਆ ਗਿਆ ਹੈ ਅਤੇ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਜਾਵੇਗੀ।

ਇਹ ਵੀ ਪੜ੍ਹੋ: ਅੱਜ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਸਪਾਈਸ ਜੈੱਟ, ਇਹ ਹੋਵੇਗਾ ਸ਼ਡਿਊਲ

ਜ਼ਿਕਰਯੋਗ ਹੈ ਕਿ ਦੁਕਾਨ ਨਾ ਵੇਚਣ 'ਤੇ ਰੰਜਿਸ਼ ਕੱਢਦੇ ਪ੍ਰਤਾਪ ਬਾਗ ਨਜ਼ਦੀਕ ਸਥਿਤ ਮਸ਼ਹੂਰ ਜੱਗੀ ਨਾਨ ਵਾਲਾ ਦੇ ਮਾਲਕ ਨੂੰ ਸਾਈਕਲ ਪਾਰਟਸ ਕਾਰੋਬਾਰੀ ਨੇ ਆਪਣੇ ਬੇਟੇ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਸਮੇਂ ਸਾਈਕਲ ਪਾਰਟਸ ਕਾਰੋਬਾਰੀ ਦੇ 2 ਸਾਥੀ ਵੀ ਮੌਜੂਦ ਸਨ, ਜਿਨ੍ਹਾਂ ਵੀਰਵਾਰ ਸਵੇਰੇ 8 ਵਜੇ ਦੁਕਾਨ 'ਚ ਮੌਜੂਦ ਜੱਗੀ ਨਾਨ ਵਾਲਾ ਨਾਂ ਦੀ ਦੁਕਾਨ 'ਤੇ ਉਸ ਦੇ ਮਾਲਕ ਜਵਿੰਦਰ ਸਿੰਘ ਨੂੰ ਫੜ ਲਿਆ ਅਤੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਵਿੰਦਰ ਦੇ ਬੇਟੇ ਹਰਜੋਤ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਨੇ ਜਵਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਕਾਤਲਾਨਾ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ।

ਥਾਣਾ ਨੰਬਰ 3 ਦੀ ਪੁਲਸ ਨੇ ਭੱਲਾ ਸਾਈਕਲ ਪਾਰਟਸ (ਭੱਲਿਆਂ ਦੀ ਹੱਟੀ) ਦੇ ਮਾਲਕ ਮਨੋਹਰ ਲਾਲ ਭੱਲਾ ਨਿਵਾਸੀ ਗਰੀਨ ਪਾਰਕ, ਉਸ ਦੇ ਬੇਟੇ ਰਿੰਕੂ ਭੱਲਾ ਅਤੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 302, 307 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਕਤਲ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਘਟਨਾ ਸਥਾਨ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਰੇਲਵੇ ਮੁਲਾਜ਼ਮ ਨੂੰ ਕੁੱਟ-ਕੁੱਟ ਕੀਤਾ ਬੇਹਾਲ, ਘਟਨਾ ਕੈਮਰੇ 'ਚ ਕੈਦ

PunjabKesari

ਜਾਣੋ ਕੀ ਹੈ ਪੂਰਾ ਮਾਮਲਾ
ਥਾਣਾ ਨੰਬਰ 3 ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਜਵਿੰਦਰ ਸਿੰਘ ਦੇ ਬੇਟੇ ਹਰਜੋਤ ਸਿੰਘ ਨਿਵਾਸੀ ਰਸਤਾ ਮੁਹੱਲਾ ਨੇ ਦੱਸਿਆ ਕਿ ਪ੍ਰਤਾਪ ਬਾਗ ਨੇੜੇ ਉਨ੍ਹਾਂ ਦੀ ਜੱਗੀ ਨਾਨ ਵਾਲਾ ਦੇ ਨਾਂ 'ਤੇ ਅੰਮ੍ਰਿਤਸਰੀ ਨਾਨ ਦੀ ਦੁਕਾਨ ਹੈ। ਉਸ ਨੇ ਕਿਹਾ ਕਿ ਨੇੜੇ ਹੀ ਸਥਿਤ ਭੱਲਾ ਸਾਈਕਲ ਪਾਰਟਸ (ਭੱਲਿਆਂ ਦੀ ਹੱਟੀ) ਦੇ ਮਾਲਕ ਮਨੋਹਰ ਲਾਲ ਅਤੇ ਉਸ ਦਾ ਬੇਟਾ ਰਿੰਕੂ ਕਾਫ਼ੀ ਸਮੇਂ ਤੋਂ ਉਨ੍ਹਾਂ 'ਤੇ ਦੁਕਾਨ ਖਾਲੀ ਕਰਕੇ ਉਨ੍ਹਾਂ ਨੂੰ ਵੇਚਣ ਦਾ ਦਬਾਅ ਪਾ ਰਹੇ ਸਨ।

ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਵੱਲੋਂ ਮਾਪੇ-ਅਧਿਆਪਕਾਂ ਦੀ ਮੀਟਿੰਗ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਹਰਜੋਤ ਨੇ ਕਿਹਾ ਕਿ ਉਸ ਦੇ ਪਿਤਾ ਜਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੁਕਾਨ ਵੇਚਣ ਤੋਂ ਮਨ੍ਹਾ ਵੀ ਕਰ ਦਿੱਤਾ ਸੀ, ਇਸ ਤੋਂ ਬਾਅਦ ਵੀ ਉਨ੍ਹਾਂ (ਭੱਲਿਆਂ) ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਸੀ ਤੇ ਕਈ ਵਾਰ ਉਹ ਉਨ੍ਹਾਂ ਨਾਲ ਝਗੜਾ ਵੀ ਕਰ ਚੁੱਕੇ ਹਨ। ਹਰਜੋਤ ਨੇ ਦੱਸਿਆ ਕਿ ਵੀਰਵਾਰ ਸਵੇਰੇ 8 ਵਜੇ ਜਦੋਂ ਉਹ ਆਪਣੇ ਪਿਤਾ ਜਵਿੰਦਰ ਸਿੰਘ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਵਿੱਕੀ ਗਿੱਲ ਅਤੇ ਹੋਰ ਨੌਜਵਾਨ ਨਾਲ ਕੰਮ ਕਰ ਰਹੇ ਸਨ ਤਾਂ ਮਨੋਹਰ ਲਾਲ ਆਪਣੇ ਬੇਟੇ ਰਿੰਕੂ ਭੱਲਾ ਅਤੇ 2 ਹੋਰ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ ਵਿਚ ਆਇਆ। ਰਿੰਕੂ ਦੇ ਹੱਥ ਵਿਚ ਲੋਹੇ ਦੀ ਰਾਡ ਸੀ।

ਇਹ ਵੀ ਪੜ੍ਹੋ: ਮਾਂ ਦੇ ਸਸਕਾਰ ’ਤੇ ਪੁੱਤਾਂ ਦੀ ਕਰਤੂਤ, ਸ਼ਮਸ਼ਾਨਘਾਟ ਨੂੰ ਬਣਾਇਆ ਜੰਗਦਾ ਮੈਦਾਨ, ਲੱਕੜਾਂ ਚੁੱਕ-ਚੁੱਕ ਮਾਰੀਆਂ

ਜਿਉਂ ਹੀ ਉਨ੍ਹਾਂ ਜਵਿੰਦਰ ਸਿੰਘ ਨੂੰ ਵੇਖਿਆ ਤਾਂ ਮਨੋਹਰ ਲਾਲ ਭੱਲਾ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਆਪਣੇ ਬੇਟੇ ਨੂੰ ਉਸ (ਜਵਿੰਦਰ ਸਿੰਘ) ਨੂੰ ਜਾਨੋਂ ਮਾਰਨ ਲਈ ਲਲਕਾਰਿਆ। ਵੇਖਦੇ ਹੀ ਵੇਖਦੇ ਰਿੰਕੂ ਨੇ ਆਪਣੇ ਹੱਥ 'ਚ ਫੜੀ ਲੋਹੇ ਦੀ ਰਾਡ ਨਾਲ ਜਵਿੰਦਰ ਿਸੰਘ ਦੇ ਸਿਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਪਿਤਾ 'ਤੇ ਹਮਲਾ ਹੁੰਦਾ ਦੇਖ ਉਹ ਵਿੱਕੀ ਗਿੱਲ ਦੇ ਨਾਲ ਹਮਲਾਵਰ ਵੱਲ ਭੱਜਿਆ ਪਰ ਿਰੰਕੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ।
ਸਿਰ 'ਤੇ ਰਾਡ ਲੱਗਣ ਨਾਲ ਜਵਿੰਦਰ ਸਿੰਘ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਹਮਲਾਵਰ ਲੋਹੇ ਦੀ ਰਾਡ ਉਥੇ ਛੱਡ ਕੇ ਫਰਾਰ ਹੋ ਗਏ। ਜਵਿੰਦਰ ਸਿੰਘ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

PunjabKesari
ਸੂਚਨਾ ਮਿਲਦੇ ਹੀ ਥਾਣਾ-ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਸਾਈਕਲ ਪਾਰਟਸ ਕਾਰੋਬਾਰੀ ਮਨੋਹਰ ਲਾਲ ਭੱਲਾ ਅਤੇ ਉਸਦੇ ਬੇਟੇ ਰਿੰਕੂ ਦੀ ਭਾਲ ਵਿਚ ਉਨ੍ਹਾਂ ਦੇ ਗਰੀਨ ਪਾਰਕ ਸਥਿਤ ਘਰ 'ਚ ਛਾਪਾ ਮਾਰਿਆ ਪਰ ਉਹ ਨਹੀਂ ਮਿਲੇ।
ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ ਕਿ ਮਨੋਹਰ ਲਾਲ ਸਮੇਤ ਉਸ ਦੇ ਬੇਟੇ ਰਿੰਕੂ ਅਤੇ 2 ਅਣਪਛਾਤੇ ਲੋਕਾਂ ਖਿਲਾਫ ਧਾਰਾ 302, 307 ਅਤੇ 34 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਬਾਪ-ਬੇਟੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ 2 ਅਣਪਛਾਤੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਪੁਲਸ ਦੇਰ ਰਾਤ ਤੱਕ ਮੁਲਜ਼ਮਾਂ ਦੀ ਭਾਲ ਵਿਚ ਛਾਪੇ ਮਾਰਨ 'ਚ ਜੁਟੀ ਹੋਈ ਸੀ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਜਲੰਧਰ 'ਚ ਈ. ਡੀ. ਸਾਹਮਣੇ ਹੋਏ ਪੇਸ਼

PunjabKesari

ਰੇਹੜੀ 'ਤੇ ਸ਼ੁਰੂ ਕੀਤਾ ਸੀ ਨਾਨ ਬਣਾਉਣ ਦਾ ਕੰਮ
ਕਾਫ਼ੀ ਸਾਲ ਪਹਿਲਾਂ ਹਰਜੋਤ ਨੇ ਆਪਣੇ ਪਿਤਾ ਜਵਿੰਦਰ ਸਿੰਘ ਦੇ ਨਾਲ ਮਿਲਾਪ ਚੌਕ 'ਚ ਰੇਹੜੀ 'ਤੇ ਅੰਮ੍ਰਿਤਸਰੀ ਕੁਲਚੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਲੋਕਾਂ ਨੂੰ ਉਨ੍ਹਾਂ ਦੇ ਨਾਨ ਕਾਫੀ ਪਸੰਦ ਆਏ ਅਤੇ ਉਨ੍ਹਾਂ ਦਾ ਕਾਰੋਬਾਰ ਕਾਫ਼ੀ ਤੇਜ਼ੀ ਨਾਲ ਚੱਲਣ ਲੱਗਾ। ਸਿਰਫ ਦੋ-ਢਾਈ ਸਾਲ ਪਹਿਲਾਂ ਹੀ ਸਖ਼ਤ ਮਿਹਨਤ ਉਪਰੰਤ ਬਾਪ-ਬੇਟੇ ਨੇ ਪ੍ਰਤਾਪ ਬਾਗ ਵਿਚ ਦੁਕਾਨ ਖਰੀਦੀ ਸੀ। ਉਥੇ ਹੀ ਕੰਮ ਸਹੀ ਤਰੀਕੇ ਨਾਲ ਚੱਲ ਪਿਆ ਸੀ ਪਰ ਇਸ ਹਾਦਸੇ ਨੇ ਹਰਜੋਤ ਨੂੰ ਇਕੱਲਾ ਕਰ ਦਿੱਤਾ ਹੈ। ਜਵਿੰਦਰ ਸਿੰਘ ਹਮੇਸ਼ਾ ਆਪਣੇ ਬੇਟੇ ਨਾਲ ਰੇਹੜੀ ਅਤੇ ਦੁਕਾਨ 'ਤੇ ਹਾਜ਼ਰ ਰਹਿੰਦੇ ਸਨ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਪ੍ਰਾਈਵੇਟ ਲੈਬਾਰਟਰੀਆਂ ਲਈ ਨਵੇਂ ਹੁਕਮ ਜਾਰੀ

PunjabKesari

ਹਮਲਾਵਰ ਆਪਣੀ ਦੁਕਾਨ ਵੱਡੀ ਕਰਨ ਲਈ ਖਰੀਦਣਾ ਚਾਹੁੰਦੇ ਸਨ ਮ੍ਰਿਤਕ ਦੀ ਦੁਕਾਨ
ਹਰਜੋਤ ਨੇ ਪੁਲਸ ਨੂੰ ਪੁੱਛਗਿੱਛ 'ਚ ਦੱਸਿਆ ਕਿ ਮਨੋਹਰ ਲਾਲ ਭੱਲਾ ਅਤੇ ਉਸਦਾ ਬੇਟਾ ਰਿੰਕੂ ਕਈ ਵਾਰ ਉਨ੍ਹਾਂ ਨੂੰ ਧਮਕਾ ਚੁੱਕੇ ਹਨ। ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਵੱਲੋਂ ਦੁਕਾਨ ਵੇਚਣ ਤੋਂ ਇਨਕਾਰ ਕਰਨ 'ਤੇ ਹਮਲਾਵਰ ਇਕ ਦਿਨ ਖੁਦ ਹੀ ਪਿੱਛੇ ਹਟ ਜਾਣਗੇ। ਹਰਜੋਤ ਨੇ ਕਿਹਾ ਕਿ ਭੱਲਾ ਸਾਈਕਲ ਪਾਰਟਸ ਦੇ ਮਾਲਕ ਆਪਣੀ ਦੁਕਾਨ ਨੂੰ ਵੱਡੀ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਦੀ ਸਾਡੀ ਦੁਕਾਨ 'ਤੇ ਅੱਖ ਸੀ। ਉਨ੍ਹਾਂ ਦਾ ਨਾਨ ਦਾ ਕੰਮ ਦੁਕਾਨ ਵਿਚ ਵਧੀਆ ਚੱਲ ਰਿਹਾ ਸੀ, ਜਿਸ ਕਾਰਨ ਭੱਲਾ ਸਾਈਕਲ ਪਾਰਟਸ ਕਾਰੋਬਾਰੀ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਮਨੋਹਰ ਲਾਲ ਭੱਲਾ ਜੱਗੀ ਨਾਨ ਵਾਲਾ ਦੀ ਦੁਕਾਨ ਖ਼ਰੀਦ ਕੇ ਉਸ ਨੂੰ ਆਪਣੀ ਦੁਕਾਨ 'ਚ ਮਿਲਾਉਣਾ ਚਾਹੁੰਦਾ ਸੀ ਪਰ ਮ੍ਰਿਤਕ ਅਤੇ ਉਸ ਦੇ ਬੇਟੇ ਵੱਲੋਂ ਦੁਕਾਨ ਵੇਚਣ ਤੋਂ ਮਨ੍ਹਾ ਕਰਨ 'ਤੇ ਉਨ੍ਹਾਂ ਮਨ 'ਚ ਰੰਜਿਸ਼ ਰੱਖ ਲਈ ਅਤੇ ਇਸ ਕਤਲਕਾਂਡ ਨੂੰ ਅੰਜਾਮ ਦੇ ਦਿੱਤਾ।
ਇਹ ਵੀ ਪੜ੍ਹੋ: ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ
ਇਹ ਵੀ ਪੜ੍ਹੋ: ​​​​​​​ ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

  • man murder
  • jalandhar
  • partap bhagh
  • family protest
  • ਜਲੰਧਰ
  • ਖ਼ੌਫਨਾਕ ਵਾਰਦਾਤ
  • ਕਤਲ
  • ਮਾਮੂਲੀ ਵਿਵਾਦ

ਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼

NEXT STORY

Stories You May Like

  • case registered against four family members
    ਕਤਲ ਮਾਮਲੇ 'ਚ ਔਰਤ ਸਮੇਤ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ
  • upi breaks all records  people made transactions worth 29 82 lakh crore
    UPI ਨੇ ਤੋੜੇ ਸਾਰੇ ਰਿਕਾਰਡ, ਅਗਸਤ ’ਚ ਲੋਕਾਂ ਨੇ ਕੀਤਾ 29.82 ਲੱਖ ਕਰੋੜ ਦਾ ਲੈਣ-ਦੇਣ
  • aap leader dinesh dhall joining bjp party
    ਜਲੰਧਰ ਦੀ ਸਿਆਸਤ 'ਚ ਧਮਾਕਾ! ਭਾਜਪਾ 'ਚ ਸ਼ਾਮਲ ਹੋਏ ਦਿਨੇਸ਼ ਢੱਲ
  • uncle murdered with an axe due to old enmity
    ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕੁਹਾੜੀ ਮਾਰ ਕੇ ਕਤਲ, ਭਾਣਜੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
  • girlfriend  marriage  lover  family  police
    ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜੇ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, 3 ਲੋਕਾਂ ਖ਼ਿਲਾਫ਼ ਮਾਮਲਾ ਦਰਜ
  • jalandhar court decision
    ਜਲੰਧਰ 'ਚ ਬ੍ਰੇਕਅੱਪ ਮਗਰੋਂ ਕੁੜੀ ਦਾ ਕਤਲ: ਸਿਰਫ਼ਿਰੇ ਆਸ਼ਕ ਨੂੰ ਹੋਈ ਉਮਰਕੈਦ
  • partap singh bajwa s big statement regarding the da arrears of employees
    ਮੁਲਾਜ਼ਮਾਂ ਦੇ DA ਦੇ ਬਕਾਏ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ
  • singer resham singh anmol joins farmers protest
    ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਏ ਗਾਇਕ ਰੇਸ਼ਮ ਸਿੰਘ ਅਨਮੋਲ ! ਬੀਬੀਆਂ ਦੀ ਕੀਤੀ ਸੇਵਾ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ,...
  • police tightens belt for shri krishna janmashtami
    ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਲੈ ਕੇ ਪੁਲਸ ਨੇ ਕੱਸੀ ਕਮਰ, ਸਾਰੇ ਮੰਦਰਾਂ ’ਚ...
  • accident on goraya phillaur national highway  12 people injured
    ਗੋਰਾਇਆ-ਫਿਲੌਰ NH 'ਤੇ ਵਾਪਰਿਆ ਹਾਦਸਾ, 12 ਲੋਕ ਜ਼ਖ਼ਮੀ
  • warning issued for border districts
    ਪੰਜਾਬ 'ਚ ਸਰਹੱਦੀ ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਜਾਰੀ ਕੀਤਾ...
  • new sabji mandi maqsudan jalandhar
    ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਫੜ੍ਹੀਆਂ ਨੂੰ ਆਪਣੀ ਜਗ੍ਹਾ ’ਤੇ ਟਰਾਂਸਫਰ ਕਰਵਾਉਣ...
  • pyramid e services administrators file case in violence case
    ਪਿਰਾਮਿਡ ਈ-ਸਰਵਿਸਿਜ਼ ਹਿੰਸਾ ਮਾਮਲੇ 'ਚ ਪ੍ਰਬੰਧਕਾਂ ਨੇ ਕਰਵਾਇਆ ਕੇਸ ਦਰਜ,...
  • massive fire at the modi farm mattress factory in jalandhar
    ਧਮਾਕਿਆਂ ਨਾਲ ਦਹਿਲਿਆ ਜਲੰਧਰ ਦਾ ਇਹ ਇਲਾਕਾ! ਫੈਕਟਰੀ 'ਚ ਲੱਗੀ ਭਿਆਨਕ ਅੱਗ
  • ed issues fresh summons to former punjab chief secretary anurag verma
    ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਨਵਾਂ ਸੰਮਨ ਜਾਰੀ
Trending
Ek Nazar
disney star passed away

ਇੰਡਸਟਰੀ 'ਚ ਪਸਰਿਆ ਮਾਤਮ, ਛੋਟੀ ਉਮਰੇ ਇਸ Disney ਸਟਾਰ ਦਾ ਹੋਇਆ ਦਿਹਾਂਤ

beneficiaries receive three free lpg cylinders annually

ਹਰ ਸਾਲ ਮੁਫਤ ਮਿਲਣਗੇ 3 LPG ਸਿਲੰਡਰ, ਖਾਤਿਆਂ 'ਚ ਆਉਣਗੇ 3000 ਰੁਪਏ, ਗੋਆ ਦੇ...

top professors dismissed

ਚੀਨ ਦੀ ਵੱਡੀ ਕਾਰਵਾਈ, ਹਟਾਏ ਚੋਟੀ ਦੇ 4 ਪ੍ਰੋਫੈਸਰ

protest started against swara bhaskar after jauhar statement

'ਜ਼ੁਬਾਨ ਕੱਟਣ ਵਾਲੇ ਨੂੰ 1.5 ਲੱਖ ਦਾ ਇਨਾਮ'; ਜੌਹਰ ਵਾਲਾ ਬਿਆਨ ਦੇ ਕੇ ਫਸੀ ਸਵਰਾ...

pregnant woman

38 ਹਫ਼ਤਿਆਂ ਦੀ ਪ੍ਰੈਗਨੈਂਸੀ ! ਫਿਰ ਵੀ ਨਹੀਂ ਬਣ ਸਕੀ ਮਾਂ, ਹੈਰਾਨ ਕਰੇਗਾ ਪੂਰਾ...

flood threat in nepal

ਨੇਪਾਲ 'ਚ ਲਗਾਤਾਰ ਪੈ ਰਿਹੈ ਮੀਂਹ, ਵਧਿਆ ਹੜ੍ਹ ਦਾ ਖ਼ਤਰਾ

female baloch folk singer

ਪਾਕਿਸਤਾਨ 'ਚ ਬਲੋਚ ਲੋਕ ਗਾਇਕਾ ਦੀ ਗੋਲੀ ਮਾਰ ਕੇ ਹੱਤਿਆ

sai baba fame sudhir dalvi returns home from hospital

ਸਾਈਂ ਬਾਬਾ ਫੇਮ ਸੁਧੀਰ ਦਲਵੀ ਹਸਪਤਾਲ ਤੋਂ ਪਰਤੇ ਘਰ ! ਕਈ ਬਾਲੀਵੁੱਡ ਸਿਤਾਰਿਆਂ ਨੇ...

wedding ceremony in iran

ਈਰਾਨ 'ਚ ਵਿਆਹ ਸਮਾਰੋਹ ਦੇ ਮ੍ਰਿਤਕਾਂ ਦੀ ਗਿਣਤੀ ਹੋਈ 18 , ਹਮਲੇ ਦੀ ਜਾਂਚ ਕਰ...

appeal by maduro and his wife

ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਦੋਸ਼ਾਂ ਨੂੰ ਰੱਦ...

famous actress gains 14 kilos for film  it  s hard to recognize her

ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ

shobhinaw satyaa played the role of baba neem karoli in hanuman ansh

ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ...

kabaddi cup

ਬ੍ਰਿਸਬੇਨ 'ਚ ਦੂਜਾ ਖੇਡ ਮੇਲਾ ਕਬੱਡੀ ਕੱਪ 5 ਤੇ 6 ਸਤੰਬਰ ਨੂੰ

us journalist sentenced

ਚੀਨ ਲਈ ਵਿਦੇਸ਼ੀ ਏਜੰਟ ਬਣੇ ਅਮਰੀਕੀ ਪੱਤਰਕਾਰ ਨੂੰ ਸੁਣਾਈ ਗਈ ਸਜ਼ਾ

veteran singer passes away

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ...

deepika chikhlia wants to break away from the image of 40 year old mata   sita

'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ'...

20 feet breach in the sirhind canal at chamkaur sahib

ਪੰਜਾਬ 'ਚ ਡੇਢ ਦਰਜਨ ਪਿੰਡਾਂ 'ਤੇ ਮੰਡਰਾਇਆ ਖ਼ਤਰਾ! ਸਰਹਿੰਦ ਨਹਿਰ 'ਚ ਪਿਆ ਪਾੜ

iran us conflict

ਈਰਾਨ ਨੇ ਬਹਿਰੀਨ ਅਤੇ ਜਾਰਡਨ 'ਚ ਅਮਰੀਕੀ ਫੌਜੀ ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • ludhiana police action
      70 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
    • rp singh statement
      ਸ੍ਰੀ ਹਰਿਮੰਦਰ ਸਾਹਿਬ 'ਚ ਬੇਅਦਬੀ ਦੀ ਘਟਨਾ ਦੀ ਡੂੰਘਾਈ ਨਾਲ ਹੋਵੇ ਜਾਂਚ: ਆਰ....
    • gutka sahib at sri darbar sahib
      ਸ੍ਰੀ ਦਰਬਾਰ ਸਾਹਿਬ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ
    • gang supplying foreign weapons busted in punjab
      ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ...
    • increase in dengue patients in hoshiarpur district 2 cases of chikungunya
      ਪੰਜਾਬ ਦੇ ਇਸ ਜ਼ਿਲ੍ਹੇ 'ਚ ਫ਼ੈਲੀ ਭਿਆਨਕ ਬੀਮਾਰੀ! ਮਰੀਜ਼ਾਂ ਦੇ ਅੰਕੜੇ ਵਧੇ,...
    • important meeting of punjab congress leaders held in delhi
      ਦਿੱਲੀ 'ਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਹੋਈ ਅਹਿਮ ਮੀਟਿੰਗ, ਚੰਨੀ ਰਹੇ ਗੈਰ-ਹਾਜ਼ਰ
    • haryana chief minister nayab singh saini visit rupnagar
      ਪੰਜਾਬ 'ਚ ਭਾਜਪਾ ਦੇ ਗਠਜੋੜ ਨੂੰ ਲੈ ਕੇ ਹਰਿਆਣਾ CM ਨਾਇਬ ਸੈਣੀ ਦਾ ਵੱਡਾ ਬਿਆਨ
    • patiala bathinda email
      ਪਟਿਆਲਾ ਤੇ ਬਠਿੰਡਾ 'ਚ ਬੰਬ ਧਮਾਕਿਆਂ ਦੀ ਧਮਕੀ! ਸੁਰੱਖਿਆ ਏਜੰਸੀਆਂ ਅਲਰਟ
    • shiromani akali dal list
      ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ LIST ਜਾਰੀ, ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ...
    • glada big action
      ਗਲਾਡਾ ਦੀ ਵੱਡੀ ਕਾਰਵਾਈ, 9 ਅਣ-ਅਧਿਕਾਰਤ ਕਾਲੋਨੀਆਂ ਢਾਹੀਆਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +