ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਇਕ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਸ ਦੀ ਪਛਾਣ ਹਨੀ ਵਜੋਂ ਹੋਈ ਹੈ। ਸੈਕਟਰ-39 ਥਾਣਾ ਪੁਲਸ ਨੇ 4 ਸਾਲ ਪਹਿਲਾਂ 2020 ’ਚ ਮਾਮਲਾ ਦਰਜ ਕਰਕੇ ਅਦਾਲਤ ’ਚ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਸੈਕਟਰ-56 ਦੇ ਮੁਹੰਮਦ ਆਯੂਬ (73) ਨੇ ਬਿਆਨਾਂ ’ਚ ਦੱਸਿਆ ਸੀ ਕਿ ਉਹ ਘਰ ’ਚ ਸੌਂ ਰਿਹਾ ਸੀ। ਸਵੇਰੇ ਕਰੀਬ 5:15 ਵਜੇ ਬੇਟਾ ਨਵਾਜ਼ ਪੜ੍ਹਨ ਲਈ ਗਿਆ ਤਾਂ ਉਹ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਗਿਆ।
ਥੋੜ੍ਹੀ ਦੇਰ ਬਾਅਦ ਖੜਾਕ ਹੋਣ ’ਤੇ ਉੱਠ ਕੇ ਦੇਖਿਆ ਤਾਂ ਇਕ ਨੌਜਵਾਨ ਟੇਬਲ ’ਤੇ ਰੱਖਿਆ ਮੋਬਾਇਲ ਫੋਨ ਚੁੱਕ ਕੇ ਭੱਜਣ ਲੱਗਿਆ। ਫੜ੍ਹਨ ਦੀ ਕੋਸ਼ਿਸ਼ ਕਰਨ ’ਤੇ ਉਹ ਹੱਥੋਪਾਈ ਕਰਨ ਲੱਗਿਆ, ਫ਼ਿਰ ਹੱਥ ’ਚ ਫੜ੍ਹੀ ਕੈਂਚੀ ਨਾਲ ਗਰਦਨ ’ਤੇ ਵਾਰ ਕਰਕੇ ਫ਼ਰਾਰ ਹੋ ਗਿਆ। ਪੁਲਸ ਨੇ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪੰਜਾਬ ਦੇ ਇਸ ਜ਼ਿਲ੍ਹੇ 'ਚ ਫਿਰ ਚੱਲੀਆਂ ਠਾਹ-ਠਾਹ ਗੋਲੀਆਂ, ਜਾਣੋ ਪੂਰਾ ਮਾਜਰਾ
NEXT STORY