ਲੋਹੀਆਂ ਖਾਸ (ਸੁਖਪਾਲ ਰਾਜਪੂਤ )- ਲੋਹੀਆਂ ਖ਼ਾਸ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਦੋ ਪਤੀਆਂ ਨੂੰ ਛੱਡ ਕੇ ਪ੍ਰੇਮੀ ਨਾਲ ਰਹਿਣਾ ਦੇ ਇੱਛਾ ਰੱਖਣ ਵਾਲੀ ਵਿਆਹੁਤਾ ਦਾ ਪ੍ਰੇਮੀ ਨੇ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਂਕਾਰ ਸਿੰਘ ਬਰਾੜ ਪੀ. ਪੀ. ਐੱਸ. ਉੱਪ ਪੁਲਸ ਕਪਤਾਨ ਸਬ ਡਿਵੀਜਨ ਸ਼ਾਹਕੋਟ ਨੇ ਦੱਸਿਆ ਕਿ ਥਾਣਾ ਲੋਹੀਆਂ ਖ਼ਾਸ ਵਿਚ ਸਾਧੂ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਟੁਰਨਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਸੀ ਕਿ ਉਸ ਦੀ ਕੁੜੀ ਹਰਜੀਤ ਕੌਰ ਮਿਤੀ 14 ਜੁਲਾਈ ਨੂੰ ਸਕੂਟਰੀ 'ਤੇ ਆਪਣੇ ਸੀਤੇ ਹੋਏ ਕੱਪੜੇ ਲੈਣ ਲਈ ਬਲਜਿੰਦਰ ਕੌਰ ਪੁੱਤਰੀ ਮੰਗਲ ਸਿੰਘ ਵਾਸੀ ਸੁਚੇਤਗੜ ਕੋਠੇ (ਜੱਬੋਵਾਲ) ਥਾਣਾ ਸੁਲਤਾਨਪੁਰ ਲੋਧੀ ਕੋਲ ਗਈ ਸੀ ਪਰ ਵਾਪਸ ਨਹੀਂ ਆਈ। ਉਨ੍ਹਾਂ ਨੇ ਆਪਣੀ ਲੜਕੀ ਦੀ ਭਾਲ ਕੀਤੀ ਤਾਂ ਹਰਜੀਤ ਕੌਰ ਦੀ ਲਾਸ਼ ਲੋਹੀਆਂ ਤੋਂ ਮੱਖੂ ਜੀ. ਟੀ. ਰੋਡ ਦੇ ਖੱਬੇ ਹੱਥ ਖਤਾਨਾ ਵਿਚ ਖ਼ੂਨ ਨਾਲ ਲਥਪਥ ਲਾਸ਼ ਪਈ ਵੇਖੀ ਅਤੇ ਉਸ ਦੇ ਗਲ੍ਹ ਵਿੱਚ ਡੂੰਘੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮ ਸਨ ਅਤੇ ਉਸ ਦੇ ਨਜ਼ਦੀਕ ਹੀ ਉਸ ਦੀ ਸਕੂਟਰੀ ਵੀ ਪਈ ਮਿਲੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਟੈਂਕਰ ਬਲਾਸਟ ਦੀ ਦਰਦਨਾਕ CCTV ਵੀਡੀਓ ਆਈ ਸਾਹਮਣੇ, ਮੌਤਾਂ ਦਾ ਵਧਿਆ ਅੰਕੜਾ, ਉੱਜੜੇ ਕਈ ਘਰ
ਉਸ ਦਾ ਕਤਲ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਥਾਣਾ ਲੋਹੀਆਂ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਅਧੁਨਿਕ ਢੰਗ ਤਰੀਕਿਆਂ ਨਾਲ ਤਫ਼ਤੀਸ਼ ਸ਼ੁਰੂ ਕੀਤੀ। ਤਫ਼ਤੀਸ਼ ਦੌਰਾਨ ਪਾਇਆ ਕਿ ਹਰਜੀਤ ਕੌਰ ਤਲਾਕਸ਼ੁਦਾ ਸੀ ਅਤੇ ਉਸ ਦਾ ਦੂਜਾ ਵਿਆਹ ਫਿਰੋਜ਼ਪੁਰ ਵਿਖੇ ਤਲਾਕਸ਼ੁਦਾ ਕੁਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੁਹੱਲਾ ਵੀਰ ਨਗਰ ਫਿਰੋਜ਼ਪੁਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹਰਜੀਤ ਕੌਰ ਨੇ ਆਪਣਾ ਘਰ ਗੁਰੂ ਨਾਨਕ ਕਾਲੋਨੀ ਲੋਹੀਆਂ ਵਿਖੇ ਬਣਾ ਕੇ ਆਪਣੀ ਲੜਕੀ ਅਤੇ ਸਮੇਤ ਪਤੀ ਰਹਿਣ ਲੱਗ ਗਈ ਸੀ ਅਤੇ ਪਤੀ ਕੁਲਵਿੰਦਰ ਸਿੰਘ ਵਿਦੇਸ਼ ਇਟਲੀ ਰੋਜ਼ੀ-ਰੋਟੀ ਕਮਾਉਣ ਲਈ ਗਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲੇ ਸਾਵਧਾਨ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ
ਪੁਲਸ ਵੱਲੋਂ ਇਸ ਕੇਸ ਦੀ ਗੰਭੀਰਤਾ ਨੂੰ ਵੇਖਦਿਆਂ ਹਰ ਪੱਖ ਤੋਂ ਢੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਹਰਜੀਤ ਕੌਰ ਦਾ ਦੂਜਾ ਵਿਆਹ ਹੋਣ ਤੋਂ ਪਹਿਲਾਂ ਉਸ ਦੇ ਪਰਿਵਾਰ ਨੇ ਇਕ ਲੜਕਾ ਦਲਬੀਰ ਸਿੰਘ ਉਰਫ਼ ਸੋਨੂੰ ਪੁੱਤਰ ਨਿਰਵੈਰ ਸਿੰਘ ਵਾਸੀ ਦਬੁਲੀਆਂ ਥਾਣਾ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਵੇਖਿਆ ਸੀ ਪਰ ਉਸ ਨਾਲ ਉਸ ਦਾ ਵਿਆਹ ਨਹੀਂ ਸੀ ਹੋ ਸਕਿਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਮਿਲੀ ਮੰਦਭਾਗੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌਤ
ਹਰਜੀਤ ਕੌਰ ਅਤੇ ਦਲਬੀਰ ਸਿੰਘ ਦਾ ਆਪਸੀ ਵਾਰਤਾਲਾਪ ਅਸਿੱਧੇ ਢੰਗ ਨਾਲ ਬਣਿਆ ਰਿਹਾ। ਕਤਲ ਹੋਣ ਤੋਂ ਪਹਿਲਾਂ ਹਰਜੀਤ ਕੌਰ, ਦਲਬੀਰ ਸਿੰਘ ਨਾਲ ਵਿਆਹ ਕਰਵਾਉਣ ਲਈ ਬੇਜ਼ਿੱਦ ਸੀ ਅਤੇ ਉਸ 'ਤੇ ਦਬਾਅ ਬਣਾ ਰਹੀ ਸੀ। ਜੇ ਇਹ ਸਬੰਧ ਉਜ਼ਾਗਰ ਹੋਣ ਦੇ ਡਰੋਂ ਦੋਸ਼ੀ ਦਲਬੀਰ ਸਿੰਘ ਆਪਣੀ ਬਰੀਜਾ ਕਾਰ 'ਤੇ ਮੌਕਾ ਵਾਰਦਾਤ ਆਇਆ ਅਤੇ ਹਰਜੀਤ ਕੌਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਕੇ ਉਸ ਦੀ ਲਾਸ਼ ਜੀ. ਟੀ. ਰੋਡ ਦੇ ਨਾਲ ਖਤਾਨਾ ਵਿਚ ਸੁੱਟ ਕੇ ਮੌਕਾ ਤੋਂ ਦੋੜ ਗਿਆ ਸੀ। ਜਿਸ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਅੱਜ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 24, 25, 26, 27 ਤਾਰੀਖ਼ਾਂ ਲਈ ਹੋਈ ਵੱਡੀ ਭਵਿੱਖਬਾਣੀ ! 11 ਜ਼ਿਲ੍ਹਿਆਂ ਦੇ ਲੋਕ ਰਹਿਣ Alert
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਪੰਜਾਬ ਦੇ ਲੋਕਾਂ ਦੇ ਰਾਸ਼ਨ ਕਾਰਡ ਕੱਟਣਾ ਚਾਹੁੰਦੀ ਹੈ: ਡਾ. ਬਲਜੀਤ ਕੌਰ
NEXT STORY