ਜਲੰਧਰ (ਜ. ਬ.)– ਗਦਾਈਪੁਰ ਵਿਚ ਨਵੀਂ ਬਣ ਰਹੀ ਇਮਾਰਤ ਵਿਚ ਮਜ਼ਦੂਰ ਦੀ ਕਥਿਤ ਤੌਰ ’ਤੇ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਕਤ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ। ਜਿਵੇਂ ਹੀ ਮਾਮਲਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਮ੍ਰਿਤਕ ਦੇ ਸਿਰ ’ਤੇ ਸ਼ੱਕੀ ਸੱਟਾਂ ਦੇ ਨਿਸ਼ਾਨ ਵੇਖ ਕੇ ਕਤਲ ਹੋਣ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਲਾਸ਼ ਨੂੰ ਚੌਕੀ ਫੋਕਲ ਪੁਆਇੰਟ ਦੇ ਬਾਹਰ ਰੱਖ ਕੇ ਧਰਨਾ ਲਾ ਦਿੱਤਾ।
ਇਹ ਵੀ ਪੜ੍ਹੋ: ਬਿਜਲੀ ਦੇ ਕੱਟਾਂ ਤੇ 'ਬਲੈਕ ਆਊਟ' ਨੇ ਮਚਾਈ ਹਾਹਾਕਾਰ, 10 ਹਜ਼ਾਰ ਸ਼ਿਕਾਇਤਾਂ ਤੋਂ ਬਾਅਦ ਪਾਵਰ ਨਿਗਮ ਨੇ ਖੜ੍ਹੇ ਕੀਤੇ ਹੱਥ
ਮ੍ਰਿਤਕ ਦੀ ਪਛਾਣ ਜਤਿੰਦਰ ਕੁਮਾਰ ਉਰਫ਼ ਜੀਵਨ (42) ਪੁੱਤਰ ਦੇਵ ਰਾਜ ਨਿਵਾਸੀ ਲੁਧਿਆਣਾ, ਹਾਲ ਨਿਵਾਸੀ ਸੂਰਾਨੁੱਸੀ ਵਜੋਂ ਹੋਈ ਹੈ। ਏ. ਸੀ. ਪੀ. ਨਾਰਥ ਅਤੇ ਥਾਣਾ ਨੰਬਰ 8 ਦੇ ਇੰਚਾਰਜ ਰਵਿੰਦਰ ਕੁਮਾਰ ਨੇ ਜੀਵਨ ਦੇ ਪਰਿਵਾਰ ਨੂੰ ਜਾਂਚ ਉਪਰੰਤ ਕਾਰਵਾਈ ਦਾ ਭਰੋਸਾ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਜੀਵਨ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਬੁੱਧਵਾਰ ਦੁਪਹਿਰ ਨੂੰ ਜਦੋਂ ਰਾਜ ਮਿਸਤਰੀ ਘਰ ਖਾਣਾ ਖਾਣ ਗਿਆ ਤਾਂ ਉਨ੍ਹਾਂ ਨੇ ਵਾਪਸ ਆ ਕੇ ਵੇਖਿਆ ਤਾਂ ਜੀਵਨ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।
ਇਹ ਵੀ ਪੜ੍ਹੋ: ਕੇਜਰੀਵਾਲ ਦੀ 300 ਯੂਨਿਟ ਮੁਫ਼ਤ ਬਿਜਲੀ ਦਾ ਕਾਟ ਕੱਢਣ ’ਚ ਲੱਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜੀਵਨ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਫਾਹੇ ਨਾਲ ਲਟਕਾਇਆ ਗਿਆ ਹੈ ਪਰ ਥਾਣਾ ਨੰਬਰ-8 ਦੀ ਪੁਲਸ ਨੇ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ। ਜੀਵਨ ਦੇ ਪਰਿਵਾਰ ਵਾਲਿਆਂ ਨੇ ਬੁੱਧਵਾਰ ਦੁਪਹਿਰ 3 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਲਾਸ਼ ਫੋਕਲ ਪੁਆਇੰਟ ਚੌਂਕੀ ਦੇ ਗੇਟ ਦੇ ਬਾਹਰ ਰੱਖ ਕੇ ਹੰਗਾਮਾ ਕੀਤਾ। ਫੋਕਲ ਪੁਆਇੰਟ ਚੌਂਕੀ ਦੀ ਪੁਲਸ ਨੇ ਆਖ਼ਿਰ 7 ਘੰਟਿਆਂ ਦੇ ਬਾਅਦ ਲਾਸ਼ ਨੂੰ ਗੇਟ ਤੋਂ ਹਟਵਾ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਜਲੰਧਰ: ਸਿਵਲ ਹਸਪਤਾਲ ’ਚ ਨਵ ਜਨਮੇ ਬੱਚੇ ਨੂੰ ਲੈ ਕੇ ਔਰਤ ਵੱਲੋਂ ਹੰਗਾਮਾ, ਸਿਹਤ ਕਰਮੀ ਨੇ ਮਾੜੇ ਥੱਪੜ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੈਪਟਨ ਨੇ ਮੋਦੀ ਨੂੰ ਡਰੋਨ ਰਾਹੀਂ ਹਮਲਿਆਂ ਨੂੰ ਲੈ ਕੇ ਪਹਿਲਾਂ ਹੀ ਕੀਤਾ ਸੀ ਸੁਚੇਤ
NEXT STORY