ਜਲੰਧਰ (ਸੋਨੂੰ)— ਮਹਾਨਗਰ ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਬੁੱਧਵਾਰ ਨੂੰ ਜੰਮ ਕੇ ਹੰਗਾਮਾ ਹੋਇਆ। ਹਸਪਤਾਲ ’ਚ ਦਾਖ਼ਲ ਇਕ ਔਰਤ ਨੇ ਕਿਹਾ ਕਿ ਉਸ ਦਾ ਬੱਚਾ ਕਾਲੇ ਰੰਗ ਸੀ ਪਰ ਬਾਅਦ ’ਚ ਉਸ ਨੂੰ ਗੋਰਾ ਬੱਚਾ ਫੜਾ ਦਿੱਤਾ ਗਿਆ। ਜਦੋਂ ਉਸ ਨੇ ਇਹੀ ਗੱਲ ਇਥੇ ਸਿਹਤ ਕਰਮਚਾਰੀ ਤੋਂ ਪੁੱਛੀ ਤਾਂ ਔਰਤ ਨੂੰ ਥੱਪੜ ਮਾਰ ਦਿੱਤੇ ਗਏ। ਇਸ ਦੌਰਾਨ ਹੰਗਾਮਾ ਇੰਨਾ ਵੱਧ ਗਿਆ ਕਿ ਪੁਲਸ ਤੱਕ ਬੁਲਾਉਣੀ ਪਈ। ਜਿਸ ਤੋਂ ਬਾਅਦ ਔਰਤ ਨੇ ਇਹ ਮੰਨ ਲਿਆ ਕਿ ਉਸ ਦਾ ਬੱਚਾ ਨਹੀਂ ਬਦਲਿਆ ਗਿਆ ਪਰ ਕੁੱਟਮਾਰ ਦੇ ਦੋਸ਼ ਲਗਾਉਂਦੀ ਰਹੀ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ
ਉਥੇ ਹੀ ਸਿਹਤ ਅਫ਼ਸਰਾਂ ਨੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਕਿਸੇ ਨੇ ਉਸ ਨੂੰ ਥੱਪੜ ਨਹੀਂ ਮਾਰੇ ਹਨ, ਸਿਰਫ਼ ਸਮਝਾਇਆ ਗਿਆ ਕਿ ਉਕਤ ਬੱਚਾ ਉਸ ਦਾ ਹੀ ਹੈ। ਔਰਤ ਨੇ ਆਪਣੇ ਬਿਆਨ ’ਚ ਕਿਹਾ ਕਿ ਜਦੋਂ ਉਸ ਨੂੰ ਬੱਚਾ ਵਿਖਾਇਆ ਗਿਆ ਤਾਂ ਉਹ ਕਾਲਾ ਸੀ। ਇਸ ਦੇ ਬਾਅਦ ਜਿਹੜਾ ਬੱਚਾ ਉਸ ਨੂੰ ਦਿੱਤਾ ਗਿਆ ਉਹ ਗੋਰਾ ਸੀ।
ਇਹ ਵੀ ਪੜ੍ਹੋ: ‘ਆਕਸਫੋਰਡ’ ’ਚ ਪੜ੍ਹਨ ਵਾਲੀ ਦਿਵਿਆਂਗ ਪੰਜਾਬਣ ਨੇ ਇੰਗਲੈਂਡ ’ਚ ਵਧਾਇਆ ਮਾਣ, ਮਿਲਿਆ ਡਾਇਨਾ ਐਵਾਰਡ
ਇਹ ਵੇਖ ਉਸ ਨੇ ਮਹਿਲਾ ਸਿਹਤ ਕਰਮਚਾਰੀ ਨੂੰ ਕਿਹਾ ਕਿ ਉਸ ਨੂੰ ਤਾਂ ਕਾਲਾ ਬੱਚਾ ਵਿਖਾਇਆ ਗਿਆ ਸੀ, ਹੁਣ ਗੋਰਾ ਕਿਉਂ ਦੇ ਰਹੋ ਹੋ ਤਾਂ ਇਸੇ ਗੱਲ ’ਤੇ ਉਸ ਨੂੰ ਥੱਪੜ ਮਾਰ ਦਿੱਤੇ ਗਏ। ਔਰਤ ਨੇ ਕਿਹਾ ਕਿ ਉਸ ਨੇ ਬੱਚਾ ਬਦਲਣ ਦੀ ਗੱਲ ਨਹੀਂ ਕੀਤੀ ਸੀ ਸਿਰਫ਼ ਇੰਨਾ ਹੀ ਕਿਹਾ ਸੀ ਕਿ ਕਾਲਾ ਬੱਚਾ ਗੋਰਾ ਕਿਵੇਂ ਹੋ ਗਿਆ। ਹਾਲਾਂਕਿ ਸਿਹਤ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਉਕਤ ਬੱਚਾ ਗੰਦਾ ਸੀ, ਉਸ ਨੂੰ ਸਾਫ਼-ਸੁੱਥਰਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਕਪੂਰਥਲਾ ਚੌਕ ਨੇੜੇ 2 ਸਾਲ ਪਹਿਲਾਂ ਹੋਏ ਮਰਡਰ ਕੇਸ ਨਾਲ ਜੁੜੇ ਸੁਖਮੀਤ ਡਿਪਟੀ ਕਤਲ ਕਾਂਡ ਦੇ ਤਾਰ
ਪੁਲਸ ਬੋਲੀ, ਬੱਚਾ ਨਹੀਂ ਬਦਲਿਆ, ਥੱਪੜ ਮਾਰਨ ਦੇ ਦੋਸ਼ਾਂ ਦੀ ਹੋ ਰਹੀ ਜਾਂਚ
ਮੌਕੇ ’ਤੇ ਪਹੰੁਚੀ ਪੁਲਸ ਨੇ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਵਿਖਾਇਆ ਗਿਆ ਸੀ ਤਾਂ ਉਹ ਗੰਦਾ ਸੀ। ਸਾਫ਼ ਕਰਨ ਦੇ ਬਾਅਦ ਮਹਿਲਾ ਨੂੰ ਗਲ਼ਤਫਹਿਮੀ ਹੋ ਗਈ, ਜੋਕਿ ਹੁਣ ਦੂਰ ਹੋ ਗਈ ਹੈ। ਔਰਤ ਨੇ ਜੋ ਥੱਪੜ ਮਾਰਨ ਦੇ ਦੋਸ਼ ਲਗਾਏ ਹਨ, ਉਸ ਦੇ ਬਾਰੇ ਦੋਵੇਂ ਪੱਖਾਂ ਦੇ ਬਿਆਨ ਲਏ ਜਾ ਰਹੇ ਹਨ। ਜਾਂਚ ਦੇ ਬਾਅਦ ਹੀ ਇਸ ਬਾਰੇ ’ਚ ਕੁਝ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦੇ ਕੇਜਰੀਵਾਲ ’ਤੇ ਰਗੜੇ, ਕਿਹਾ-ਕੇਜਰੀਵਾਲ ਕੌਣ ਹੁੰਦਾ ਹੈ ਪੰਜਾਬ ਨਾਲ ਵਾਅਦੇ ਕਰਨ ਵਾਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਪੂਤਨਿਕ-ਵੀ ਦੀ ਕੋਈ ਪੁੱਛਗਿੱਛ ਨਹੀਂ, ਕੋਵੈਕਸੀਨ ਦੀ ਪਈ ਥੁੜ੍ਹ, ਕੋਵਿਸ਼ੀਲਡ ਦੇ ਮੋਢਿਆਂ ’ਤੇ ਸਾਰੀ ਜ਼ਿੰਮੇਵਾਰੀ
NEXT STORY