ਜਲੰਧਰ (ਵੈੱਬਡੈਸਕ)- ਬੀਤੇ ਦਿਨ ਪੂਰੇ ਦੇਸ਼ ਤੇ ਦੁਨੀਆਭਰ 'ਚ ਹੋਲੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਹਰ ਕੋਈ ਖੁਸ਼ੀ ਨਾਲ ਇਕ ਦੂਜੇ ਨੂੰ ਰੰਗ ਲਗਾ ਰਿਹਾ ਸੀ ਤੇ ਮਸਤੀ ਕਰ ਰਿਹਾ ਸੀ। ਇਸ ਦਿਨ ਛੁੱਟੀ ਕਾਰਨ ਹਰ ਕੋਈ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਤਿਉਹਾਰ ਮਨਾ ਕੇ ਖੁਸ਼ੀਆਂ ਸਾਂਝੀਆਂ ਕਰ ਰਿਹਾ ਸੀ।
ਪਰ ਹੋਲੀ ਦੇ ਖੁਸ਼ੀ ਭਰੇ ਤਿਉਹਾਰ ਵਾਲੇ ਦਿਨ ਅਬੋਹਰ ਦੇ ਪਿੰਡ ਦੋਦੇਵਾਲ ਵਿਖੇ ਇਕ ਅਜਿਹੀ ਦੁਖਦਾਈ ਘਟਨਾ ਵਾਪਰ ਗਈ, ਜਿਸ ਨੇ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜਾ ਦਿੱਤੀ। ਜਾਣਕਾਰੀ ਮੁਤਾਬਕ ਉੱਥੋਂ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੇ ਮਾਲਕ ਤੋਂ ਹੋਲੀ ਵਾਲੇ ਦਿਨ ਛੁੱਟੀ ਮੰਗੀ ਤਾਂ ਮਾਲਕ ਨੇ ਛੁੱਟੀ ਦੇਣ ਤੋਂ ਇਨਕਾਰ ਕਰ ਦਿੱਤਾ। ਤਿਉਹਾਰ ਵਾਲੇ ਦਿਨ ਛੁੱਟੀ ਨਾ ਮਿਲਣ ਕਾਰਨ ਗੁੱਸੇ 'ਚ ਆਏ ਨੌਜਵਾਨ ਨੇ ਖ਼ੌਫ਼ਨਾਕ ਕਦਮ ਚੁੱਕਦਿਆਂ ਖੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ।
ਇਹ ਵੀ ਪੜ੍ਹੋ- ਦੇਖੋ ਚੋਰ ਦਾ ਜਿਗਰਾ ! ਇਕੋ ਦਿਨ, ਇਕੋ ਘਰ 'ਚ 2 ਵਾਰ ਕੀਤਾ ਹੱਥ ਸਾਫ਼, ਫ਼ਿਰ ਵੀ ਫਰਾਰ ਹੋਣ 'ਚ ਹੋਇਆ ਕਾਮਯਾਬ
ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਨੌਜਵਾਨ ਦੇ ਮਾਲਕ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਛੁੱਟੀ ਮੰਗਣ 'ਤੇ ਮਾਲਕ ਨੇ ਨੌਜਵਾਨ ਨੂੰ ਛੁੱਟੀ ਦੇਣ ਤੋਂ ਇਨਕਾਰ ਕਰਨ ਦੇ ਇਲਾਵਾ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਮੌਤ ਨੂੰ ਗਲ਼ੇ ਲਗਾ ਲਿਆ ਹੈ।
ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪਰਿਵਾਰ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਵੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਖੋ ਚੋਰ ਦਾ ਜਿਗਰਾ ! ਇਕੋ ਦਿਨ, ਇਕੋ ਘਰ 'ਚ 2 ਵਾਰ ਕੀਤਾ ਹੱਥ ਸਾਫ਼, ਫ਼ਿਰ ਵੀ ਫਰਾਰ ਹੋਣ 'ਚ ਹੋਇਆ ਕਾਮਯਾਬ
NEXT STORY