ਝਬਾਲ - ਬੈਂਕਾਂ ਤੋਂ ਲਏ ਜਾਂਦੇ ਫ਼ਸਲੀ ਕਰਜਿਆਂ ਦਾ ਜੇਕਰ ਕਿਸਾਨ ਸਹੀ ਇਸਤੇਮਾਲ ਕਰਨ ਤਾਂ ਜਿਥੇ ਕਰਜੇ ਤੋਂ ਕਿਸਾਨ ਮੁਨਾਫ਼ਾ ਕਮਾ ਕੇ ਵਧੀਆ ਜਿੰਦਗ਼ੀ ਬਤੀਤ ਕਰ ਸਕਦਾ ਹੈ ਉਥੇ ਹੀ ਬਹੁਤ ਹੀ ਘੱਟ ਵਿਆਜ਼ ਅਤੇ ਸਬਸਿੱਡੀ 'ਤੇ ਮਿੱਲਦੇ ਫਸਲੀ ਕਰਜਿਆਂ ਦੀ ਕਿਸਤ ਵੀ ਸੌਖੇ ਢੰਗ ਨਾਲ ਮੋੜੀ ਜਾ ਸਕਦੀ ਹੈ ਅਤੇ ਕਿਸਾਨ ਕਦੇ ਵੀ ਖੁਦਕੁਸ਼ੀਆਂ ਦੇ ਰਾਹ ਨਾਂ ਪੈ ਸਕਦਾ ਹੈ। ਇਹ ਜਾਣਕਾਰੀ ਐੱਸ.ਬੀ.ਆਈ. (ਸਟੇਟ ਬੈਂਕ ਆਫ ਇੰਡੀਆ) ਬ੍ਰਾਂਚ ਝਬਾਲ ਦੇ ਮੈਨੇਜਰ ਸੰਜੇ ਕੌਲ ਨੇ ਪਿੰਡ ਮਾਲੂਵਾਲ ਵਾਸੀ ਇਕ ਕਿਸਾਨ ਜੋੜੇ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਰੁਪਿੰਦਰ ਕੌਰ ਨੂੰ ਵਧੀਆ ਗ੍ਰਾਹਕ ਵਜੋਂ ਸਨਮਾਨਿਤ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਕਿਸਾਨ ਜੋੜਾ ਪਿੱਛਲੇ 10 ਸਾਲਾਂ ਤੋਂ ਇਸ ਬੈਂਕ ਦਾ ਗ੍ਰਾਹਕ ਹੈ ਅਤੇ ਇਨਾਂ ਵੱਲੋਂ ਫ਼ਸਲ ਲਈ ਲਏ ਜਾਂਦੇ ਕਰਜ ਦੀ ਸਹੀ ਵਰਤੋਂ ਕਰਕੇ ਵਧੀਆ ਮੁਨਾਫ਼ਾ ਕਮਾਇਆ ਜਾਂਦਾ ਆ ਰਿਹਾ ਹੈ। ਉਨਾਂ ਦੱਸਿਆ ਕਿ ਬੈਂਕ ਤੋਂ ਲਏ ਜਾਂਦੇ ਕਰਜ ਦੇ ਮਾਮਲੇ 'ਚ ਇਹ ਕਿਸਾਨ ਜੋੜੇ ਵੱਲੋਂ ਕਦੇ ਵੀ ਕੁਤਾਹੀ ਨਾਂ ਵਰਤੀ ਜਾਣ ਕਰਕੇ ਸਮੇਂ ਸਿਰ ਵਿਆਜ ਦੀਆਂ ਕਿਸਤਾਂ ਦਾ ਭੁਗਤਾਨ ਕੀਤਾ ਜਾਂਦਾ ਆ ਰਿਹਾ ਹੈ। ਉਨਾਂ ਨੇ ਇਸ ਕਿਸਾਨ ਜੋੜੇ ਵਾਂਗ ਸਾਰੇ ਕਿਸਾਨਾਂ ਨੂੰ ਬੈਂਕਾਂ ਤੋਂ ਲਏ ਜਾਂਦੇ ਕਰਜ ਦਾ ਸਹੀ ਉਪਯੋਗ ਕਰਨ ਦੀ ਸਲਾਹ ਦਿੰਦਿਆਂ ਕਿਸਾਨੀ ਧੰਦੇ ਨੂੰ ਲਾਹੇਵੰਦ ਬਣਾਉਣ ਦੀ ਅਪੀਲ ਕੀਤੀ ਅਤੇ ਫ਼ਸਲ 'ਤੇ ਲਏ ਜਾਂਦੇ ਕਰਜਿਆਂ ਦਾ ਦੁਰਉਪਯੋਗ ਨਾਂ ਕਰਕੇ ਬੈਂਕਾਂ ਦੇ ਡਿਫਾਲਟਰ ਨਾਂ ਬਨਣ ਅਤੇ ਖੁਦਕੁਸ਼ੀਆਂ ਦੇ ਰਾਹ ਨੂੰ ਛੱਡ ਕੇ ਖੁਸ਼ਹਾਲ ਜਿੰਦਗੀ ਜੀਣ ਦੀ ਸਲਾਹ ਦਿੱਤੀ। ਇਸ ਮੌਕੇ ਸਹਾਇਕ ਮੈਨੇਜਰ ਪੂਰਨ ਚੰਦ, ਸਹਾਇਕ ਮੈਨੇਜਰ ਗੁਰਜੀਤ ਸਿੰਘ, ਫੀਲਡ ਅਫਸਰ ਪਰਮਪਾਲ ਸਿੰਘ ਅਤੇ ਵਿਕਰਾਂਤ ਦੀਪ ਆਦਿ ਹਾਜ਼ਰ ਸਨ।
ਪਿੰਡ ਸੋਹਲ 'ਚ ਔਰਤ ਦੀ ਸ਼ੱਕੀ ਹਲਾਤਾਂ 'ਚ ਕੱਟੀ ਗਈ ਗੁੱਤ
NEXT STORY