ਜਲੰਧਰ (ਸੋਨੂੰ)- ਚੋਰਾਂ ਨੇ ਜੋਤੀ ਚੌਂਕ ਨੇੜੇ ਮੁਹੱਲਾ ਇਸਲਾਮਾਬਾਦ 'ਚ ਸਥਿਤ ਸ਼੍ਰੀ ਸਨਾਤਨ ਧਰਮ ਮਹਾਂਵੀਰ ਮੰਦਿਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬੀਤੀ ਸ਼ਾਮ ਸਾਢੇ 6 ਵਜੇ ਦੇ ਕਰੀਬ ਦੋ ਆਦਮੀ ਮੋਟਰਸਾਈਕਲ 'ਤੇ ਹਨੂੰਮਾਨ ਮੰਦਿਰ ਵਿੱਚ ਪਹੁੰਚੇ, ਜੋਕਿ ਥਾਣਾ ਨੰਬਰ 4 ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਜਨਮ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ, ਸ਼੍ਰੀ ਸ਼੍ਰੀ ਇਸਕਾਨ ਮੰਦਿਰ ਦੀਆਂ ਵੇਖੋ ਮਨਮੋਹਕ ਤਸਵੀਰਾਂ

ਉਨ੍ਹਾਂ ਵਿੱਚੋਂ ਇਕ ਮੰਦਿਰ ਦੇ ਅੰਦਰ ਗਿਆ ਅਤੇ ਮੱਥਾ ਟੇਕ ਕੇ ਸ਼ਿਵਲਿੰਗ 'ਤੇ ਸਥਾਪਿਤ ਕਾਂਸੀ ਦੇ ਨਾਗ ਦੇਵਤਾ ਨੂੰ ਚੋਰੀ ਕਰ ਲਿਆ। ਤੇਜ਼ੀ ਨਾਲ ਚੋਰ ਨਾਗ ਦੇਵਤਾ ਨੂੰ ਬੈਗ ਵਿਚ ਪਾ ਕੇ ਲੈ ਗਿਆ। ਇਥੇ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਵੀ ਮੰਦਿਰ ਅੰਦਰੋਂ ਇਕ ਅਮਜਾਣ ਵਿਅਕਤੀ ਰੁਪਏ ਵਾਲਾ ਗੱਲ੍ਹਾ ਚੋਰੀ ਕਰਕੇ ਲੈ ਗਿਆ ਸੀ। ਉਸ ਸਮੇਂ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਚੋਰੀ ਦੀ ਰਿਕਾਰਡਿੰਗ ਵੀ ਪੁਲਸ ਨੂੰ ਵਿਖਾਈ ਗਈ ਸੀ ਪਰ ਅੱਜ ਤੱਕ ਉਸ ਚੋਰ ਦਾ ਪਤਾ ਨਹੀਂ ਲੱਗ ਸਕਿਆ ਹੈ। ਹੁਣ ਕੁਝ ਮਹੀਨਿਆਂ ਵਿਚ ਚੋਰਾਂ ਨੇ ਮੰਦਿਰ ਵਿਚ ਚੋਰੀ ਦੀ ਇਹ ਦੂਜੀ ਘਟਨਾ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ: ਮਾਮੂਲੀ ਲੜਾਈ ਨੇ ਧਾਰਿਆ ਖ਼ੂਨੀ ਰੂਪ! ਪੁੱਤ ਨੂੰ ਛੁਡਾਉਣ ਗਏ ਪਿਓ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ 10 ਸਤੰਬਰ ਨੂੰ ਹੋਵੇਗੀ 'ਪੰਜਾਬ ਬਚਾਓ ਰੈਲੀ'
NEXT STORY