ਸ੍ਰੀ ਮੁਕਤਸਰ ਸਾਹਿਬ (ਪਵਨ) - ਆਈ. ਸੀ. ਐੱਸ. ਸੀ ਵਲੋਂ ਐਲਾਨ ਕੀਤੇ ਗਏ 10ਵੀਂ ਦੇ ਨਤੀਜੇ 'ਚੋਂ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਮਨਹਰ ਬਾਂਸਲ ਨੇ 99.6 ਨੰਬਰ ਲੈ ਕੇ ਦੇਸ਼ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਮਨਹਰ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਮਸ਼ਹੂਰ ਡਾ. ਮਦਨ ਮੋਹਨ ਬਾਂਸਲ ਦਾ ਪੁੱਤਰ ਹੈ, ਜੋ ਦਿੱਲੀ ਦੇ ਦਿੱਲੀ ਪਬਲਿਕ ਸਕੂਲ ਦਾ ਵਿਦਿਆਰਥੀ ਹੈ। ਮਨਹਰ ਸ਼ੁਰੂ ਤੋਂ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਅਤੇ ਉਹ ਸਕੂਲ ਟੀਮ ਦਾ ਲੀਡਰ ਵੀ ਹੈ।
ਉਹ ਸ਼ੁਰੂ ਤੋਂ ਪੜ੍ਹਾਈ 'ਚ ਹੁਸ਼ਿਆਰ ਹੈ। ਪੜ੍ਹਾਈ ਬੇਸ਼ੱਕ ਉਹ ਬਹੁਤ ਘੱਟ ਕਰਦਾ ਸੀ ਪਰ ਉਸ ਦੀ ਜਨਰਲ ਨਾਲੇਜ ਬਹੁਤ ਤੇਜ਼ ਹੈ, ਜਿਸ ਨਾਲ ਉਸ ਨੇ ਟਾਪ ਕੀਤਾ। ਮੰਗਲਵਾਰ ਨੂੰ ਸਕੂਲ 'ਚ ਮਨਹਰ ਬਾਂਸਲ ਦੇ ਪਿਤਾ ਡਾ. ਮਦਨ ਮੋਹਨ ਬਾਂਸਲ ਅਤੇ ਮਾਤਾ ਡਾ. ਵੰਦਨਾ ਬਾਂਸਲ ਦਾ ਸਕੂਲ ਪ੍ਰਬੰਧਕਾਂ ਨੇ ਮੂੰਹ ਮਿੱਠਾ ਕਰਵਾਇਆ। ਇਸ ਦੌਰਾਨ ਮਨਹਰ ਦੇ ਮਾਤਾ-ਪਿਤਾ ਨੇ ਦੱਸਿਆ ਕਿ ਮਨਹਰ ਉਕਤ ਸਕੂਲ ਵਿਚ ਪੜ੍ਹਦਾ ਹੈ। ਉਸ ਦੇ ਪਿਤਾ ਨੇ ਕਿਹਾ ਕਿ ਉਹ ਡਾਕਟਰ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਪੁੱਤਰ ਐਡਮਨਿਸਟਰੇਸ਼ਨ ਵਿਖੇ ਜਾਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਉਹ ਬਹੁਤ ਹੋਣਹਾਰ ਰਿਹਾ ਹੈ। ਸਕੂਲ ਦੇ ਮੈਨੇਜਰ ਫਾਦਰ ਮੈਥਿਊ ਅਤੇ ਪ੍ਰਿੰ. ਮਿਸਟਰ ਅਰਪਨਾ ਨੇ ਇਸ ਪ੍ਰਾਪਤੀ 'ਤੇ ਖੁਸ਼ੀ ਜਤਾਉਂਦਿਆਂ ਮਨਹਰ ਨੂੰ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
Punjab Wrap Up : ਪੜ੍ਹੋ 7 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
NEXT STORY