ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਯੂਕ੍ਰੇਨ 'ਤੇ ਹਮਲਾ ਕਰਨ ਲਈ ਰੂਸ ਖ਼ਿਲਾਫ਼ ਭਾਰਤ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਵੋਟ ਕਰਨ ਤੋਂ ਪਰਹੇਜ਼ ਕਰਨ 'ਤੇ ਨਿਰਾਸ਼ ਹੋ ਗਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਇਕ ਸਮਾਂ ਆਉਂਦਾ ਹੈ, ਜਦੋਂ ਦੇਸ਼ ਨੂੰ ਖੜ੍ਹੇ ਹੋਣ ਦੀ ਲੋੜ ਹੁੰਦੀ ਹੈ, ਨਾ ਕਿ ਇਕ ਪਾਸੇ ਖੜ੍ਹਨ ਦੀ। ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਦੋਸਤ ਜਦੋਂ ਗਲਤੀ ਕਰੇ ਤਾਂ ਉਸ ਨੂੰ ਦੱਸ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਬਿਜਲੀ ਮੁਲਾਜ਼ਮਾਂ ਦੀ ਹੜਤਾਲ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, 143 ਮੁਲਾਜ਼ਮਾਂ ਖ਼ਿਲਾਫ਼ FIR ਦਰਜ
ਦੱਸਣਯੋਗ ਹੈ ਕਿ 11 ਦੇਸ਼ਾਂ ਨੇ ਰੂਸ ਦੀ ਨਿੰਦਾ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਪੱਖ 'ਚ ਵੋਟਾਂ ਪਾਈਆਂ ਅਤੇ ਯੂਕ੍ਰੇਨ ਤੋਂ ਰੂਸੀ ਫ਼ੌਜੀਆਂ ਦੀ ਵਾਪਸੀ ਦੀ ਮੰਗ ਕੀਤੀ। ਹਾਲਾਂਕਿ ਚੀਨ, ਸੰਯੁਕਤ ਅਰਬ ਅਮੀਰਾਤ ਅਤੇ ਭਾਰਤ ਨੇ ਵੋਟ ਪਾਉਣ ਤੋਂ ਪਰਹੇਜ਼ ਕੀਤਾ। ਇਹ ਵੀ ਦੱਸ ਦੇਈਏ ਕਿ ਰੂਸ ਦੀ ਇਸ ਕਾਰਵਾਈ ਕਾਰਨ ਯੂਰਪ ਵਿਚ ਵੱਡੀ ਪੱਧਰ ’ਤੇ ਜੰਗ ਛਿੜਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ਪੜ੍ਹਨ ਗਈ ਖੰਨਾ ਦੀ ਕੁੜੀ ਸਹੀ-ਸਲਾਮਤ ਘਰ ਪੁੱਜੀ, ਮਾਪਿਆਂ ਨੇ ਲਿਆ ਸੁੱਖ ਦਾ ਸਾਹ
ਨਾਲ ਹੀ ਜੰਗ ਨੂੰ ਰੋਕਣ ਲਈ ਸਮੁੱਚੀ ਦੁਨੀਆ ਵਿਚ ਯਤਨ ਵੀ ਸ਼ੁਰੂ ਹੋ ਗਏ ਹਨ। ਕੀਵ ਦੇ ਪੂਰਬੀ ਅਤੇ ਪੱਛਮੀ ਕੰਢਿਆਂ ਨੂੰ ਵੰਡਦੇ ਹੋਏ ਨੀਪਰ ਦਰਿਆ ਦੇ ਪਾਰ ਇਕ ਪੁੱਲ ਨੂੰ ਭਿਆਨਕ ਅੱਗ ਲੱਗ ਗਈ। ਉੱਥੇ 200 ਦੇ ਲਗਭਗ ਯੂਕ੍ਰੇਨੀ ਫ਼ੌਜੀ ਮੌਜੂਦ ਸਨ। ਉਨ੍ਹਾਂ ਆਪਣੀਆਂ ਬਖ਼ਤਰਬੰਦ ਮੋਟਰਗੱਡੀਆਂ ਦੇ ਪਿੱਛੇ ਅਤੇ ਬਾਅਦ ਵਿਚ ਪੁਲ ਹੇਠਾਂ ਸ਼ਰਨ ਲਈ। ਯੂਕ੍ਰੇਨ ਦੇ ਅਧਿਕਾਰੀਆਂ ਮੁਤਾਬਕ ਯੂਕ੍ਰੇਨ ਵਿਚ ਹੁਣ ਤੱਕ 137 ਵਿਅਕਤੀ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਬਿਜਲੀ ਮੁਲਾਜ਼ਮਾਂ ਦੀ ਹੜਤਾਲ 'ਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤ ਕਾਰਵਾਈ, 143 ਮੁਲਾਜ਼ਮਾਂ ਖ਼ਿਲਾਫ਼ FIR ਦਰਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਪੀਕਰ ’ਤੇ ਅਨਾਊਂਸਮੈਂਟ ਕਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਜ਼ਹਿਰੀਲੀ ਚੀਜ਼ ਨਿਗਲ ਕੀਤੀ ਖ਼ੁਦਕੁਸ਼ੀ
NEXT STORY