ਜਲੰਧਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ 'ਚ ਅਗਵਾ ਹੋ ਰਹੀਆਂ ਹਿੰਦੂ-ਸਿੱਖ ਕੁੜੀਆਂ ਦਾ ਮੁੱਦਾ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸਾਹਮਣੇ ਰੱਖਿਆ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ 'ਤੇ ਪਾਕਿ ਸਰਕਾਰ ਨਾਲ ਜਲਦ ਤੋਂ ਜਲਦ ਗੱਲਬਾਤ ਕਰਨ ਅਤੇ ਇਸ ਮਸਲੇ ਦਾ ਹੱਲ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ 'ਚ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਇਕ ਹੋਰ ਗ੍ਰੰਥੀ ਦੀ 17 ਸਾਲ ਦੀ ਨਾਬਾਲਿਗ ਧੀ ਨੂੰ ਅਗਵਾ ਹੋਣ ਬਾਰੇ ਵੀ ਦੱਸਿਆ। ਸਿਰਸਾ ਨੇ ਟਵੀਟ ਕਰਦਿਆਂ ਲਿਖਿਆ ਕਿ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਪ੍ਰੀਤਮ ਸਿੰਘ ਦੀ 17 ਸਾਲ ਦੀ ਨਾਬਾਲਿਗ ਧੀ ਬੁਲਬੌਲ ਕੌਰ ਨੂੰ ਅਗਵਾ ਕਰਨ ਦੀ ਜਾਣਕਾਰੀ ਮਿਲੀ ਹੈ। ਜਿਸ ਨੂੰ ਅਗਵਾ ਕੀਤੇ ਨੂੰ ਕਰੀਬ 15 ਦਿਨ ਹੋ ਗਏ ਹਨ ਅਤੇ ਜਿਸ ਨੂੰ 2 ਮੁਸਲਮਾਨਾਂ ਵਲੋਂ ਅਗਵਾ ਕੀਤਾ ਗਿਆ ਹੈ।
ਉਨ੍ਹਾਂ ਲਿਖਿਆ ਕਿ ਜਿਸ ਦਿਨ ਤੋਂ ਬੁਲਬੌਲ ਕੌਰ ਨੂੰ ਅਗਵਾ ਕੀਤਾ ਗਿਆ ਹੈ, ਉਸ ਦਿਨ ਤੋਂ ਉਸ ਦੀ ਕੋਈ ਵੀ ਖਬਰ ਨਹੀਂ ਹੈ। ਅਗਵਾ ਹੋਈ ਬੱਚੀ ਦਾ ਪਰਿਵਾਰ ਉਸ ਬਾਰੇ ਸੋਚ ਕੇ ਚਿੰਤਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਜਗਜੀਤ ਕੌਰ ਵਾਂਗ ਉਸ ਦਾ ਵੀ ਜ਼ਬਰਦਸਤੀ ਨਿਕਾਹ ਕਰਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY