ਮੁੰਬਈ (ਬਿਊਰੋ) — ਕੇਂਦਰ ਸਰਕਾਰ ਦੇ ਨਵੇਂ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਸੜਕਾਂ 'ਤੇ ਆ ਰਹੇ ਹਨ। ਹਰ ਦਿਨ ਰੋਸ ਪ੍ਰਦਰਸ਼ਨ ਹੋ ਰਹੇ ਹਨ। ਹੁਣ ਕਿਸਾਨਾਂ ਦੇ ਗੁੱਸੇ ਦੀ ਆਵਾਜ਼ ਮਸ਼ਹੂਰ ਪੰਜਾਬੀ ਗਾਇਕ ਮਨਮੋਹਨ ਵਾਰਿਸ ਤੱਕ ਪਹੁੰਚੀ ਹੈ। ਉਨ੍ਹਾਂ ਨੇ ਨਵੇਂ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਸਾਨਾਂ ਦੇ ਗੁੱਸੇ ਅਤੇ ਦਰਦ ਨੂੰ ਬਿਆਨ ਤਿੰਨਾਂ ਭਰਾਵਾਂ ਵੱਲੋਂ ਗੀਤ ਗਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ ਵੀਡੀਓ ਰਾਹੀਂ ਲੋਕਾਂ ਨੂੰ ਦਿੱਤੀ ਹੈ। ਉਨ੍ਹਾਂ ਨੇ ਫੇਸਬੁੱਕ ਤੇ ਕਿਹਾ ਕਿ ਪਹਿਲਾਂ ਤੋਂ ਹੀ ਮਾੜੇ ਹਾਲਤ 'ਚ ਗੁਜਰ ਵਸਰ ਕਰ ਰਹੀ ਪੰਜਾਬ ਦੀ ਕਿਸਾਨੀ ਲਈ ਇੱਕ ਨਵਾਂ ਖੇਤੀ ਆਰਡੀਨੈਂਸ ਸੱਪ ਕੱਢਿਆ ਹੈ। ਇਸ ਨੂੰ ਲੈ ਕੇ ਉਹ ਆਪਣੇ ਦੋਹਾਂ ਭਰਾਵਾਂ ਨਾਲ 8 ਅਗਸਤ ਸਵੇਰੇ 10 ਵਜੇ ਗੀਤ ਗਾਉਣ ਜਾ ਰਹੇ ਹਨ।
ਦੱਸਣਯੋਗ ਹੈ ਕਿ ਕਿਸਾਨਾਂ ਦੇ ਨਾਲ ਹੀ ਨਵਾਂ ਖੇਤੀ ਆਰਡੀਨੈਂਸ ਇੱਕ ਰਾਜਨੀਤਕ ਮੁੱਦਾ ਵੀ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਅਕਾਲੀ ਅਤੇ ਕਾਂਗਰਸ ਪਾਰਟੀ ਇੱਕ-ਦੂਜੇ 'ਤੇ ਦੋਸ਼ ਲਗਾ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ 'ਚ ਇਸ ਆਰਡੀਨੈਂਸ ਰਾਹੀਂ ਫ਼ਸਲਾਂ ਦੀ ਸਰਕਾਰੀ ਖਰੀਦ ਖ਼ਤਮ ਹੋਣ ਦੇ ਖਦਸ਼ੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪੰਜਾਬ 'ਚ ਅੱਜ ਤੋਂ ਪਵੇਗਾ ਭਾਰੀ ਮੀਂਹ, ਮੌਸਮ ਮਹਿਕਮੇ ਨੇ ਕੀਤੀ ਭਵਿੱਖਬਾਣੀ
NEXT STORY