ਧਾਰੀਵਾਲ(ਖੋਸਲਾ, ਬਲਬੀਰ)-ਨਹਿਰ ਅਪਰਬਾਰੀ ਦੋਆਬ ਤਲਵੰਡੀ ਵਿਰਕ ਪੁਲ ਦੇ ਨਜ਼ਦੀਕ ਨਹਿਰ ਵਿਚ ਨਹਾਉਂਦੇ ਹੋਏ ਡੁੱਬੇ ਨੌਜਵਾਨ ਦੀ ਲਾਸ਼ ਅੱਜ ਚੌਥੇ ਦਿਨ ਪੁਲਸ ਪ੍ਰਸ਼ਾਸਨ ਨੇ ਬਰਾਮਦ ਕਰ ਲਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਿੰਡ ਸ਼ੇਖੂਪੁਰ (ਜੌੜਾ ਛੱਤਰਾਂ) ਦੇ 7 ਨੌਜਵਾਨ ਤਲਵੰਡੀ ਵਿਰਕ ਦੇ ਪੁਲ ਨਜ਼ਦੀਕ ਨਹਿਰ ਵਿਚ ਨਹਾਉਣ ਲਈ ਆਏ ਸਨ ਕਿ ਇਨ੍ਹਾਂ 'ਚੋਂ ਦੋ ਨੌਜਵਾਨ ਕਰਨਬੀਰ ਸਿੰਘ ਤੇ ਮਨਪ੍ਰੀਤ ਸਿੰਘ ਪਾਣੀ 'ਚ ਡੁੱਬ ਗਏ, ਜਿਸ 'ਤੇ ਜ਼ਿਲਾ ਤੇ ਪੁਲਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਦੀ ਭਾਲ ਲਈ ਭਾਰੀ ਜੱਦੋ-ਜਹਿਦ ਕੀਤੀ ਗਈ। ਦੂਜੇ ਦਿਨ ਕਰਨਬੀਰ ਦੀ ਲਾਸ਼ ਬਰਾਮਦ ਹੋ ਗਈ ਸੀ ਪਰ ਮਨਪ੍ਰੀਤ ਦਾ ਕੁਝ ਪਤਾ ਨਹੀਂ ਲੱਗ ਸਕਿਆ। ਅੱਜ ਸਵੇਰੇ ਲਗਭਗ 7 ਵਜੇ ਪੁਲਸ ਨੂੰ ਮਨਪ੍ਰੀਤ ਸਿੰਘ ਦੀ ਲਾਸ਼ ਪਾਣੀ 'ਚੋਂ ਤੈਰਦੀ ਹੋਈ ਮਿਲ ਗਈ। ਮੌਕੇ 'ਤੇ ਪਹੁੰਚੇ ਤਹਿਸੀਲਦਾਰ ਅਰਵਿੰਦ ਸਲਵਾਨ ਤੇ ਥਾਣਾ ਤਿੱਬੜ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਸਮਾਧ 'ਤੇ ਅਖੰਡ ਪਾਠ ਸਾਹਿਬ ਕਰਵਾਉਣ 'ਤੇ ਤਣਾਅ, ਗ੍ਰੰਥੀ ਕੀਤਾ ਪੁਲਸ ਹਵਾਲੇ, ਜਾਣੋ ਕੀ ਹੈ ਪੂਰਾ ਮਾਮਲਾ
NEXT STORY