ਦਾਖਾ : ਦਾਖਾ ਜ਼ਿਮਨੀ ਚੋਣ ਲਈ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਵੋਟਾਂ ਦੀ ਗਿਣਤੀ ਜੀ. ਐੱਚ. ਜੀ. ਖਾਲਸਾ ਸੁਧਾਰ ਕਾਲਜ 'ਚ ਹੋ ਰਹੀ ਹੈ, ਜਿੱਥੇ ਅਕਾਲੀ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਡੇਰੇ ਲਾਏ ਹੋਏ ਹਨ। ਮਨਪ੍ਰੀਤ ਇਆਲੀ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਨਾਲ ਹੈ, ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਹਨ। ਦੋਹਾਂ ਉਮੀਦਵਾਰਾਂ ਵਲੋਂ ਇੱਥੇ ਜਿੱਤ ਹਾਸਲ ਕਰਨ ਲਈ ਪੂਰੀ ਜ਼ੋਰ-ਅਜਮਾਇਸ਼ ਕੀਤੀ ਗਈ ਹੈ। ਕਾਲਜ ਅੰਦਰ ਪਹਿਲੇ ਗੇੜ 'ਚ ਵੋਟਾਂ ਦੀ ਗਿਣਤੀ ਹੋ ਰਹੀ ਹੈ। ਇੱਥੋਂ 11 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ।
ਰਮਿੰਦਰ ਆਵਲਾ ਨੇ 76,098 ਵੋਟਾਂ ਕੀਤੀਆਂ ਹਾਸਲ, ਡਿੱਬੀਪੁਰਾ ਨੂੰ ਦਿੱਤੀ ਮਾਤ (ਵੀਡੀਓ)
NEXT STORY