ਚੰਡੀਗੜ੍ਹ : ਪੰਜਾਬ ਸਰਕਾਰ ਦਾ ਇਕ ਉੱਚ ਪੱਧਰੀ ਵਫਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ 'ਚ 'ਵਰਲਡ ਇਕਨਾਮਿਕ ਫੋਰਮ (ਡਬਲਿਊ. ਈ. ਐੱਫ.) 'ਚ ਸ਼ਮੂਲੀਅਤ ਕਰਨ ਲਈ ਜਾ ਰਿਹਾ ਹੈ। ਸਵਿਟਜ਼ਰਲੈਂਡ ਦੇ 'ਦਾਵੋਸ' 'ਚ ਇਹ ਸੰਮੇਲਨ 21 ਤੋਂ 26 ਜਨਵਰੀ ਤੱਕ ਚੱਲੇਗਾ। ਇਸ ਸੰਮੇਲਨ ਨੂੰ ਨਿਵੇਸ਼ਕਾਂ ਦੀ ਤਰਜੀਹੀ ਮੰਚ ਮੰਨਿਆ ਜਾਂਦਾ ਹੈ। ਇਸ ਸਲਾਨਾ ਸੰਮੇਲਨ 'ਚ ਮਨਪ੍ਰੀਤ ਬਾਦਲ ਨਾਲ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਵੀ ਸ਼ਮੂਲੀਅਤ ਕਰਨਗੇ।
ਸੰਮੇਲਨ 'ਚ ਪੂਰ ਵਿਸ਼ਵ 'ਚੋਂ 100 ਤੋਂ ਵੱਧ ਸਰਕਾਰਾਂ ਦੇ ਨੁਮਾਇੰਦੇ, 1,000 ਤੋਂ ਵੱਧ ਪ੍ਰਮੁੱਖ ਵਿਸ਼ਵ ਪੱਧਰੀ ਕੰਪਨੀਆਂ ਦੇ ਸਿਖਰਲੇ ਕਾਰਜਕਾਰੀ ਅਧਿਕਾਰੀ ਤੇ ਪ੍ਰਮੁੱਖ ਸੱਭਿਆਚਾਰਕ, ਸਮਾਜਿਕ ਤੇ ਸੂਝਵਾਨ ਆਗੂ ਸ਼ਾਮਲ ਹੋਣਗੇ। ਪੰਜਾਬ ਵਲੋਂ ਨਿਵੇਸ਼ ਤੇ ਉਦਯੋਗਾਂ ਲਈ ਸੁਖਾਲੇ ਮਾਹੌਲ ਲਈ ਵੱਡੇ ਪੱਧਰ 'ਤੇ ਬ੍ਰੈਂਡ ਬਿਲਡਿੰਗ ਤੇ ਹੋਰ ਗਤੀਵਿਧੀਆਂ ਵਿੱਢੀਆਂ ਗਈਆਂ ਹਨ, ਜਿਸ ਤਹਿਤ ਇਹ ਵਫਦ 'ਦਾਵੋਸ' ਸੰਮੇਲਨ 'ਚ ਸ਼ਮੂਲੀਅਤ ਕਰ ਰਿਹਾ ਹੈ।
ਕੇਜਰੀਵਾਲ ਤੋਂ ਸੁਣੋ ਭਗਵੰਤ ਮਾਨ ਕਿਉਂ ਪੀਣ ਲੱਗੇ ਸੀ ਸ਼ਰਾਬ ? (ਵੀਡੀਓ)
NEXT STORY