ਬਰਨਾਲਾ— ਬੀਤੇ ਦਿਨ ਬਰਨਾਲਾ 'ਚ ਅਰਵਿੰਦ ਕੇਜਰੀਵਾਲ ਵੱਲੋਂ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਇਆ ਗਿਆ। ਇਸ ਰੈਲੀ ਵਿਚ 'ਆਪ' ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਜ਼ਰੀਏ ਸਾਫ ਕਰ ਦਿੱਤਾ ਕਿ ਭਗਵੰਤ ਮਾਨ ਨੇ ਭਰੀ ਜਨਸਭਾ ਅਤੇ ਆਪਣੀ ਮਾਂ ਦੀ ਮੌਜੂਦਗੀ ਵਿਚ ਇਕ ਸੰਕਲਪ ਲਿਆ ਹੈ ਕਿ ਅੱਜ ਦੇ ਬਾਅਦ ਉਹ ਕਦੇ ਸ਼ਰਾਬ ਨੂੰ ਹੱਥ ਤੱਕ ਨਹੀਂ ਲਗਾਉਣਗੇ। ਕੇਜਰੀਵਾਲ ਨੇ ਕਿਹਾ ਕਿ ਮਾਨ ਨੇ ਕਲਾਕਾਰ ਪੇਸ਼ੇ ਦੌਰਾਨ ਸ਼ਰਾਬ ਪੀਣੀ ਸ਼ੁਰੂ ਕੀਤੀ ਸੀ ਅਤੇ ਪੇਸ਼ਾ ਛੱਡਣ ਤੋਂ ਬਾਅਦ ਵੀ ਉਹ ਕਦੇ-ਕਦੇ ਸ਼ਰਾਬ ਪੀਂਦੇ ਰਹੇ ਪਰ ਹੁਣ ਉਨ੍ਹਾਂ ਨੇ ਸੰਕਲਪ ਲਿਆ ਹੈ ਕਿ ਉਹ ਹੁਣ ਕਦੇ ਸ਼ਰਾਬ ਨਹੀਂ ਪੀਣਗੇ ਅਤੇ ਉਨ੍ਹਾਂ ਨੇ ਇਹ ਫੈਸਲਾ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਲਿਆ ਹੈ। ਮਾਨ ਵੱਲੋਂ ਲਏ ਗਏ ਇਸ ਸੰਕਲਪ 'ਤੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਭਗਵੰਤ ਮਾਨ ਵਰਗੇ ਨੇਤਾ ਉਨ੍ਹਾਂ ਦੀ ਪਾਰਟੀ ਵਿਚ ਹਨ।
ਅੰਮ੍ਰਿਤਸਰ ਕਾਂਗਰਸ ਦੇ ਇਤਿਹਾਸ 'ਚ ਵੱਡਾ ਬਦਲ (ਵੀਡੀਓ)
NEXT STORY