ਚੰਡੀਗੜ੍ਹ (ਪਰਾਸ਼ਰ) -ਸ਼ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਦਫਤਰੀ ਕੰਮ ਪੰਜਾਬੀ ਵਿਚ ਕਰਨਾ ਸਿੱਖ ਕੇ ਹੀ ਸੂਬੇ ਦੇ ਅਧਿਕਾਰੀਆਂ ਦੀ ਭਾਸ਼ਾ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਜ ਇਥੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਵਿੱਤ ਮੰਤਰੀ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਮਾਪਤੀ ਸਮਾਗਮ ਵਿਚ ਸਿਵਲ ਅਧਿਕਾਰੀਆਂ ਦੀ ਅੰਗਰੇਜ਼ੀ ਸੁਧਾਰਨ ਦਾ ਮੁੱਦਾ ਕਿਉਂ ਉਠਾ ਰਹੇ ਸਨ, ਇਹ ਗੱਲ ਬਹੁਤ ਹੀ ਭੰਬਲਭੂਸੇ ਵਾਲੀ ਲੱਗੀ। ਉਨ੍ਹਾਂ ਕਿਹਾ ਕਿ ਜੇ ਵਿੱਤ ਮੰਤਰੀ ਨੇ ਸਿਵਲ ਅਧਿਕਾਰੀਆਂ ਦੀ ਪੰਜਾਬੀ ਸੁਧਾਰਨ ਦਾ ਮੁੱਦਾ ਉਠਾਇਆ ਹੁੰਦਾ ਤਾਂ ਇਹ ਗੱਲ ਸਮਝਣਯੋਗ ਸੀ, ਕਿਉਂਕਿ ਬਹੁਤ ਸਾਰੇ ਅਧਿਕਾਰੀ ਦੂਜੇ ਰਾਜਾਂ ਤੋਂ ਹਨ ਪਰ ਉਹ ਅਧਿਕਾਰੀਆਂ ਦੇ ਅੰਗਰੇਜ਼ੀ ਲਿਖਣ ਦੇ ਹੁਨਰ 'ਤੇ ਪ੍ਰਸ਼ਨ ਚਿੰਨ੍ਹ ਲਾ ਰਹੇ ਹਨ ਜਦਕਿ ਇਨ੍ਹਾਂ ਅਧਿਕਾਰੀਆਂ ਨੇ ਸਿਵਲ ਸੇਵਾਵਾਂ ਵਿਚ ਆਉਣ ਵਾਸਤੇ ਲੋੜੀਂਦਾ ਟੈਸਟ ਪਾਸ ਕੀਤਾ ਹੋਇਆ ਹੈ। ਇਸ ਨਾਲ ਯੂ. ਪੀ. ਐੱਸ. ਸੀ. ਦੀ ਚੋਣ ਪ੍ਰਕਿਰਿਆ 'ਤੇ ਸਵਾਲ ਖੜ੍ਹਾ ਹੁੰਦਾ ਹੈ, ਜਿਸ ਨੇ ਇਨ੍ਹਾਂ ਅਧਿਕਾਰੀਆਂ ਦੀ ਪ੍ਰੀਖਿਆ ਲਈ ਹੈ ਅਤੇ ਚੋਣ ਕੀਤੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਮੁੱਦੇ ਨੇ ਇਕ ਵੱਡਾ ਸੁਆਲ ਖੜ੍ਹਾ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਕੀ ਕਾਰਵਾਈ ਕਰਨਗੇ। ਮੁੱਖ ਮੰਤਰੀ ਅਧਿਕਾਰੀਆਂ ਦੀ ਅੰਗਰੇਜ਼ੀ ਸੁਧਾਰਨ ਲਈ ਕੀ ਰਿਫਰੈਸ਼ਰ ਕੋਰਸਾਂ ਦਾ ਪ੍ਰਬੰਧ ਕਰ ਸਕਦੇ ਹਨ।
ਗਰੇਵਾਲ ਨੇ ਕਿਹਾ ਕਿ ਜੇਕਰ ਮਨਪ੍ਰੀਤ ਇਸ ਨਾਲ ਵੀ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਨਿੱਜੀ ਕਲਾਸਾਂ ਲੈ ਕੇ ਸਿਵਲ ਅਧਿਕਾਰੀਆਂ ਨੂੰ ਮੰਗ-ਪੱਤਰ ਲਿਖਣ ਦੀ ਕਲਾ ਸਿਖਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਵਿੱਤ ਮੰਤਰੀ ਸ਼ਰਮ ਨਾਲ ਸਿਰ ਝੁਕਾ ਲਵੇ, ਕਿਉਂਕਿ ਉਹ ਇਕ ਅਣਖੀਲਾ ਪੰਜਾਬੀ ਹੈ ਅਤੇ ਪੰਜਾਬੀ ਕਦੇ ਵੀ ਹਾਰ ਸਵੀਕਾਰ ਨਹੀਂ ਕਰਦੇ ਅਤੇ ਆਪਣੇ ਸਿਰ ਸ਼ਰਮ ਨਾਲ ਝੁਕਾ ਕੇ ਖੁਦ ਨੂੰ ਅਪਮਾਨਿਤ ਨਹੀਂ ਕਰਦੇ।
ਅਕਾਲੀ ਦਲ ਦੀ ਬੈਠਕ 'ਚ ਖੁੱਲ੍ਹ ਕੇ ਸਾਹਮਣੇ ਆਈ ਧੜੇਬੰਦੀ
NEXT STORY