ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀਰਵਾਰ ਨੂੰ ਬਠਿੰਡਾ ਦੇ ਲੋਕਾਂ ਨੂੰ ਮਿਲਣ ਲਈ ਪੁੱਜੇ। ਇਸ ਦੌਰਾਨ ਅਨੂਪ ਨਗਰ ਦੀਆਂ 2 ਛੋਟੀਆਂ ਬੱਚੀਆਂ ਨੇ ਮਨਪ੍ਰੀਤ ਬਾਦਲ ਨੂੰ ਬਾਗੋ-ਬਾਗ ਕਰ ਛੱਡਿਆ। ਅਸਲ 'ਚ ਛੋਟੀਆਂ ਬੱਚੀਆਂ ਹਰਮਨਪ੍ਰੀਤ ਕੌਰ ਅਤੇ ਗੁਣਤਾਸ ਕੌਰ ਨੇ ਮਨਪ੍ਰੀਤ ਬਾਦਲ ਨੂੰ ਇਕ ਪੋਸਟਰ ਭੇਂਟ ਕੀਤਾ, ਜਿਸ 'ਚ ਬਠਿੰਡਾ ਦੇ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਅਤੇ ਵਧੀਆ ਪ੍ਰਬੰਧਕੀ ਫੈਸਲਿਆਂ ਲਈ ਮਨਪ੍ਰੀਤ ਬਾਦਲ ਦਾ ਸ਼ੁਕਰੀਆ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਬੋਰਡ ਨੂੰ ਵਾਇਰਲ ਫਰਜ਼ੀ 'ਡੇਟਸ਼ੀਟ' ਨੇ ਪਾਈ ਟੈਂਸ਼ਨ
ਪੋਸਟਰ 'ਚ ਲਿਖਿਆ ਗਿਆ ਸੀ ਕਿ ਮਨਪ੍ਰੀਤ ਬਾਦਲ ਵੱਲੋਂ ਲੋੜਵੰਦਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਨਾਜ ਵੰਡਿਆ ਗਿਆ ਅਤੇ ਮਰੀਜ਼ਾਂ ਨੂੰ ਵੀ ਸਮੇਂ ਸਿਰ ਦਵਾਈਆਂ ਪਹੁੰਚਾਈਆਂ ਗਈਆਂ ਹਨ। ਇਸ ਪੋਸਟਰ ਨੂੰ ਦੇਖ ਕੇ ਮਨਪ੍ਰੀਤ ਬਾਦਲ ਖੁਸ਼ ਹੋ ਕੇ ਦੋਹਾਂ ਧੀਆਂ ਨੂੰ ਢੇਰ ਸਾਰਾ ਪਿਆਰ ਵੀ ਦਿੱਤਾ। ਮਨਪ੍ਰੀਤ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਦਾ ਹਰ ਫੈਸਲਾ ਅਤੇ ਹਰ ਕਦਮ ਸੂਬਾ ਵਾਸੀਆਂ ਦੇ ਹਿੱਤ 'ਚ ਹੀ ਲਿਆ ਜਾਵੇਗਾ।
ਇਹ ਵੀ ਪੜ੍ਹੋ : ਅਪਗ੍ਰੇਡ ਹੋਵੇਗੀ ਮਹਾਨਗਰ ਦੀ ਫਾਇਰ ਬ੍ਰਿਗੇਡ, ਫੰਡ ਦੇਣ ਦੀ ਮਿਲੀ ਮਨਜ਼ੂਰੀ
ਇਹ ਵੀ ਪੜ੍ਹੋ : ਪਾਤੜਾਂ ਦੇ ਲੋਕਾਂ ਲਈ ਚੰਗੀ ਖਬਰ, ਕੋਰੋਨਾ ਪੀੜਤ ਦੇ ਸੰਪਰਕ ਵਾਲੇ ਲੋਕਾਂ ਦੀ ਰਿਪੋਰਟ ਨੈਗੇਟਿਵ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਹਾਜ਼ਰੀ ਆਮ ਨਾਲੋਂ ਜ਼ਿਆਦਾ
NEXT STORY