ਮਾਨਸਾ (ਮਿੱਤਲ) : ਆਮ ਆਦਮੀ ਪਾਰਟੀ (ਆਪ) ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਵਲੋਂ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ 'ਤੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਲਈ 10 ਕਰੋੜ ਰੁਪਏ ਤੇ ਚੇਅਰਮੈਨੀ ਲੈਣ ਸਬੰਧੀ ਲਾਏ ਗਏ ਦੋਸ਼ਾਂ ਬਾਰੇ ਅੱਜ ਇਕ ਨਵੇਂ ਮੋੜ ਬਾਰੇ ਪਤਾ ਲੱਗਾ ਹੈ ਕਿਉਂਕਿ ਇਸ ਬਾਰੇ ਮਾਨਸ਼ਾਹੀਆ ਵਲੋਂ ਭੇਜਿਆ ਕਾਨੂੰਨੀ ਨੋਟਿਸ ਭਗਵੰਤ ਮਾਨ ਨੇ ਲੈਣ ਤੋਂ ਨਾਂਹ ਕਰ ਦਿੱਤੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸ਼ਾਹੀਆ ਵਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋਣ 'ਤੇ 'ਆਪ' ਪ੍ਰਧਾਨ ਭਗਵੰਤ ਮਾਨ ਨੇ ਮੀਡੀਆ ਰਾਹੀਂ ਦੋਸ਼ ਲਾਇਆ ਸੀ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ 10 ਕਰੋੜ ਰੁਪਏ ਲੈਣ ਦੇ ਨਾਲ-ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨੀ ਸਬੰਧੀ ਹੋਏ ਸੌਦੇ ਤਹਿਤ ਹੀ ਉਹ ਕਾਂਗਰਸ 'ਚ ਸ਼ਾਮਿਲ ਹੋਏ ਹਨ, ਜਿਸ 'ਤੇ ਐਕਸ਼ਨ ਲੈਂਦਿਆਂ ਮਾਨਸ਼ਾਹੀਆ ਵਲੋਂ ਭਗਵੰਤ ਮਾਨ ਨੂੰ 50 ਲੱਖ ਰੁਪਏ ਦਾ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ।
ਨੋਟਿਸ ਵਾਪਸ ਆਉਣ ਸਬੰਧੀ ਜਾਣਕਾਰੀ ਦਿੰਦਿਆਂ ਮਾਨਸ਼ਾਹੀਆ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਸਦੇ ਨਿਰਆਧਾਰ ਦੋਸ਼ਾਂ 'ਚ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਉਹ ਮੇਰੇ ਵਲੋਂ ਭੇਜਿਆ ਕਾਨੂੰਨੀ ਨੋਟਿਸ ਲੈਣ ਤੋਂ ਕਿਉਂ ਕੰਨੀ ਕਤਰਾ ਰਹੇ ਹਨ।
ਗੁਰਪ੍ਰੀਤ ਘੁੱਗੀ 'ਤੇ ਜ਼ੋਰਦਾਰ ਵਰ੍ਹੇ ਮਾਨ, ਦਿੱਤਾ ਇਹ ਵੱਡਾ ਚੈਲੰਜ
NEXT STORY