ਮਾਨਸਾ (ਸੰਦੀਪ ਮਿੱਤਲ) : ਵੀਰਵਾਰ ਨੂੰ ਮਾਨਸਾ ਤੋਂ ਇੱਕ ਭੋਗ ਸਮਾਗਮ ਤੋਂ ਵਾਪਸ ਜਾ ਰਹੇ ਇਕ ਪਿਕਅੱਪ ਗੱਡੀ ਦੀ ਨਹਿਰੂ ਕਾਲਜ ਲਾਗੇ ਸਕੌਡਾ ਗੱਡੀ ਨਾਲ ਆਹਮੋ–ਸਾਹਮਣੇ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਦੀ ਮੌਤ ਅਤੇ 13 ਵਿਅਕਤੀ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਚੇ ਪੁੱਜੀ ਥਾਣਾ ਸਿਟੀ-2 ਮਾਨਸਾ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਜਾਣਕਾਰੀ ਅਨੁਸਾਰ ਜ਼ਿਲ੍ਹਾ ਰਾਏਕੋਟ ਦਾ ਇਕ ਪਰਿਵਾਰ ਛੋਟਾ ਹਾਥੀ ਰਾਹੀਂ ਮਾਨਸਾ ਤੋਂ ਇਕ ਭੋਗ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਰਾਏਕੋਟ ਜਾ ਰਿਹਾ ਸੀ। ਇਸੇ ਦੌਰਾਨ ਨਹਿਰੂ ਕਾਲਜ ਨੇੜੇ ਉਨ੍ਹਾਂ ਦੀ ਪਿਕਅੱਪ ਅਤੇ ਸਕੌਡਾ ਗੱਡੀ ਨਾਲ ਹੋ ਗਈ। ਤਿੰਨ ਗੱਡੀਆਂ ਦੀ ਹੋਈ ਆਪਸੀ ਟੱਕਰ 'ਚ ਰਮੇਸ਼ ਕੁਮਾਰ ਵਾਸੀ ਰਾਏਕੋਟ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇਸ ਘਟਨਾ 'ਚ ਉਸ ਦੇ ਨਾਲ ਸਵਾਰ ਵਿੱਕੀ, ਬਾਦਲ, ਭੋਲਾ, ਸੱਤੋ, ਸਰੀ, ਸਰਮੀਤੋ, ਰਾਜੂ, ਸੋਮਾ ਆਦਿ ਵਾਸੀਆਨ ਰਾਏਕੋਟ 13 ਵਿਅਕਤੀ ਜ਼ਖ਼ਮੀ ਹੋ ਗਏ ਹਨ, ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ। ਥਾਣਾ ਸਿਟੀ-2 ਮਾਨਸਾ ਪੁਲਸ ਨੇ ਮੌਕੇ 'ਤੇ ਪੁੱਜ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੂੰ ਲੈ ਕੇ ਮਾਨ ਦਾ ਬਿਆਨ, ਕਿਹਾ-ਭਾਰੀ ਮੁਸ਼ਕਲਾਂ 'ਚ ਹਨ ਅੰਦੋਲਨਕਾਰੀ ਕਿਸਾਨ
ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ 'ਆਪ' ਨੇ ਇਕੱਠੇ ਕੀਤੇ 10 ਲੱਖ
NEXT STORY