ਮਾਨਸਾ (ਮਨੀਸ਼) : ਦੀਵਾਲੀ ਦੇ ਤਿਉਹਾਰ 'ਤੇ ਅਕਸਰ ਲੋਕ ਲਕਛਮੀ ਮਾਤਾ ਦੀ ਪੂਜਾ ਕਰਦੇ ਹਨ ਤੇ ਰਾਤ ਨੂੰ ਘਰਾਂ ਦੇ ਦਰਵਾਜ਼ੇ ਖੋਲ੍ਹ ਕੇ ਮਾਤਾ ਦਾ ਇੰਤਜ਼ਾਰ ਕਰਦੇ ਹਨ ਪਰ ਇਨ੍ਹਾਂ ਘਰਾਂ ਵਿਚ ਤਾਂ ਸੱਚਮੁੱਚ ਸਾਕਸ਼ਾਤ ਲੱਛਮੀ ਆ ਗਈ। ਦਰਅਸਲ ਦੀਵਾਲੀ ਦੇ ਦਿਨ ਜਿਨ੍ਹਾਂ ਪਰਿਵਾਰਾਂ ਵਿਚ ਧੀਆਂ ਨੇ ਜਨਮ ਲਿਆ, ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਵਿਚ ਦੀਵਾਲੀ ਦੀ ਵੱਖਰੀ ਖੁਸ਼ੀ ਦੇਖਣ ਨੂੰ ਮਿਲੀ। ਦੀਵਾਲੀ ਦੀ ਰਾਤ ਇੱਥੇ 3 ਬੱਚੀਆਂ ਨੇ ਜਨਮ ਲਿਆ। ਧੀਆਂ ਦੇ ਜਨਮ 'ਤੇ ਪਰਿਵਾਰ ਖੁਦ ਨੂੰ ਵੱਡਭਾਗਾ ਸਮਝ ਰਹੇ ਹਨ।
ਮੁੰਡੇ-ਕੁੜੀ ਵਿਚ ਕੋਈ ਫਰਕ ਨਹੀਂ ਹੈ ਪਰ ਅਜੇ ਵੀ ਕੁਝ ਲੋਕ ਧੀਆਂ ਨੂੰ ਮੁੰਡਿਆਂ ਤੋਂ ਘੱਟ ਸਮਝਦੇ ਹਨ। ਇਹ ਪਰਿਵਾਰ ਉਨ੍ਹਾਂ ਲੋਕਾਂ ਲਈ ਮਿਸਾਲ ਹਨ, ਜਿਹੜੇ ਧੀਆਂ ਨੂੰ ਪੁੱਤਾਂ ਵਾਂਗ ਪਿਆਰ ਕਰਦੇ ਹਨ। ਗੱਲ ਇਹ ਨਹੀਂ ਕਿ ਦੀਵਾਲੀ ਦੀ ਰਾਤ ਧੀਆਂ ਪੈਦਾ ਹੋਣ ਕਰਕੇ ਪਰਿਵਾਰਾਂ ਨੂੰ ਖੁਸ਼ੀ ਹੈ, ਸਗੋਂ ਖੁਸ਼ੀ ਦੀ ਗੱਲ ਇਹ ਹੈ ਕਿ ਧੀਆਂ ਦੇ ਪੈਦਾ ਹੋਣ ਕਾਰਨ ਇਨ੍ਹਾਂ ਦੀ ਦੀਵਾਲੀ ਹੋਰ ਰੌਸ਼ਨ ਹੋ ਗਈ।
ਦੀਵਾਲੀ ਦਾ ਤਿਉਹਾਰ ਦੇ ਗਿਆ ਦੁੱਖ, ਖੋਹੀ 4 ਲੋਕਾਂ ਦੀਆਂ ਅੱਖਾਂ ਦੀ ਰੌਸ਼ਨੀ
NEXT STORY