ਬੁਢਲਾਡਾ, (ਬਾਂਸਲ) ਪੰਜਾਬ ਸਟੇਟ ਵੂਮੈਨ ਚੈਸ ਚੈਪੀਅਨਸ਼ਿਪ ਵਿੱਚ ਅੰਡਰ-11 ਲੜਕੀਆਂ ਨੇ 10 ਟੀਮਾਂ ਦੇ ਮੁਕਾਬਲੇ ਗੋਲਡ ਮੈਡਲ ਹਾਸਲ ਕੀਤਾ। ਜਿਨ੍ਹਾਂ ਦਾ ਅੱਜ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਅਤੇ ਖੇਡ ਵਿਭਾਗ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਸਕੂਲ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸੂਬਾ ਪੱਧਰੀ ਚੈਪੀਅਨਸ਼ਿਪ ਵਿੱਚ ਮਨੂ ਵਾਟਿਕਾ ਦੀ ਚੈਸ ਟੀਮ ਵਿੱਚ 10 ਹੋਰ ਟੀਮਾਂ ਨੇ ਵੀ ਭਾਗ ਲਿਆ। ਜਿੱਥੇ ਕੋਚ ਰਾਜੇਸ਼ ਮਿੱਤਲ ਦੀ ਮਿਹਨਤ ਸਦਕਾ ਲੜਕੀਆਂ ਨੇ ਇਸ ਚੈਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।
ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਖੇਡਾਂ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਪਿੱਛੇ ਨਹੀਂ ਹਨ। ਉਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਕੂਲ ਦੇ ਖਿਡਾਰੀ ਸਿੱਖਿਆ ਹੀ ਨਹੀਂ ਖੇਡਾਂ ਵਿੱਚ ਵੀ ਇੰਟਰਨੈਸ਼ਨਲ ਪੱਧਰ ਤੇ ਸਕੂਲ ਦਾ ਨਾਂਅ ਰੋਸ਼ਨ ਕਰਨਗੇ। ਇਸ ਮੌਕੇ ਪ੍ਰਿੰਸੀਪਲ ਮਨੂ ਤ੍ਰਿਵੇਦੀ, ਪ੍ਰਿੰਸੀਪਲ ਸਤੀਸ਼ ਸਿੰਗਲਾ, ਖੇਡ ਵਿਭਾਗ ਦੇ ਮੁੱਖੀ ਅਮਨਦੀਪ ਸਿੰਘ ਸਿੱਧੂ ਆਦਿ ਮੌਜੂਦ ਸਨ।
ਪੰਜਾਬ ਦੇ 25 ਪਿੰਡਾਂ 'ਚ ਪੀਣਯੋਗ ਨਹੀਂ ਹੈ ਪਾਣੀ! ਕੇਂਦਰੀ ਰਿਪੋਰਟ ਨੇ ਉਡਾਏ ਹੋਸ਼
NEXT STORY