ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਦੇ ਇਕ ਹੋਰ ਨੌਜਵਾਨ ਨੇ ਲੰਘੀ ਰਾਤ ਫਾਹ ਲੈ ਲਿਆ। 22 ਸਾਲਾ ਮ੍ਰਿਤਕ ਬਲਰਾਮ ਪੁਰੀ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਅਤੇ ਕੁਆਰਾ ਸੀ, ਨੇ ਘਰ 'ਚ ਹੀ ਚੁੰਨੀ ਗਲ 'ਚ ਪਾ ਕੇ ਫਾਹ ਲੈ ਲਿਆ, ਜਿਸ ਦੀ ਗਰਿੱਲ ਨਾਲ ਲਟਕਦੀ ਲਾਸ਼ ਮਿਲੀ। ਇਸ ਤੋਂ ਪੰਜ ਦਿਨ ਪਹਿਲਾਂ ਪਿੰਡ ਦੇ ਇਕ ਨੌਜਵਾਨ ਦੀ ਖੇਤਾਂ 'ਚ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਸੀ ਅਤੇ ਬੀਤੇ ਕਈ ਦਿਨਾਂ ਤੋਂ ਗੁੰਮ ਨੌਜਵਾਨ ਦੀ ਲਾਸ਼ ਪਿੰਡ ਸੰਧਵਾਂ ਥਾਣਾ ਕੋਟਕਪੂਰਾ (ਫਰੀਦਕੋਟ) ਦੇ ਸੂਏ ਤੋਂ ਮਿਲੀ ਸੀ। ਇਕ ਹਫਤੇ 'ਚ ਤਿੰਨ ਨੌਜਵਾਨਾਂ ਦੀ ਭੇਤਭਰੀ ਹਾਲਤ 'ਚ ਹੋਈ ਮੌਤ ਨਾਲ ਹਲਕੇ 'ਚ ਸੋਗ ਅਤੇ ਸਹਿਮ ਦਾ ਮਾਹੌਲ ਹੈ।
ਪਾਕਿ ਤੋਂ ਦਰਾਮਦ-ਬਰਾਮਦ ਬੰਦ ਨੂੰ 1 ਸਾਲ ਪੂਰਾ, ICP ਅਟਾਰੀ ’ਤੇ ਅਰਬਾਂ ਦਾ ਕਾਰੋਬਾਰ ਖਤਮ
NEXT STORY