ਅੰਮ੍ਰਿਤਸਰ (ਨੀਰਜ) - ਪੁਲਵਾਮਾ ਹਮਲੇ ਮਗਰੋਂ ਕੇਂਦਰ ਸਰਕਾਰ ਵਲੋਂ ਪਾਕਿ ਨਾਲ ਵਪਾਰਕ ਰਿਸ਼ਤੇ ਖਤਮ ਕੀਤੇ ਜਾਣ ਨੂੰ 1 ਸਾਲ ਪੂਰਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਪਾਕਿ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਕੇਂਦਰ ਸਰਕਾਰ ਨੇ 22 ਫਰਵਰੀ 2019 ਦੇ ਦਿਨ 200 ਫ਼ੀਸਦੀ ਡਿਊਟੀ ਲਾ ਆਈ. ਸੀ ਪੀ. ਅਟਾਰੀ ਸਰਹੱਦ ’ਤੇ ਭਾਰਤ-ਪਾਕਿ ’ਚ ਹੋਣ ਵਾਲਾ ਅਰਬਾਂ ਰੁਪਿਆਂ ਦਾ ਕਾਰੋਬਾਰ ਖਤਮ ਕਰ ਦਿੱਤਾ ਸੀ। ਆਈ. ਸੀ. ਪੀ. ਅਟਾਰੀ ਸਰਹੱਦ ਦੀ ਬਗਲ ’ਚ ਬਣੀ ਜੇ. ਸੀ. ਪੀ. (ਜੁਆਇੰਟ ਚੈੱਕ ਪੋਸਟ) ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਸ ’ਚ ਹੋਣ ਵਾਲੀ ਪਰੇਡ ਅੱਜ ਵੀ ਜਾਰੀ ਹੈ। ਹਾਲਾਂਕਿ ਇਸ ਪਰੇਡ ’ਚ ਬੀ. ਐੱਸ. ਐੱਫ. ਵਲੋਂ ਝੰਡਾ ਉਤਾਰਣ ਦੀ ਰਸਮ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਇਹ ਪ੍ਰੰਪਰਾ ਵੀ ਹੈ ਪਰ ਜਿਸ ਤਰ੍ਹਾਂ ਨਾਲ ਇਸ ਝੰਡਾ ਉਤਾਰਣ ਦੀ ਰਸਮ ਨੂੰ ਪਾਕਿ ਰੇਂਜਰਸ ਦੇ ਸਮੇਂ ਅਨੁਸਾਰ ਇਕ ਵਰਗਾ ਕੀਤਾ ਜਾਂਦਾ ਹੈ। ਝੰਡਾ ਉਤਾਰਣ ਤੋਂ ਪਹਿਲਾਂ ਬੀ. ਐੱਸ. ਐੱਫ. ਦੇ ਨੌਜਵਾਨ ਪਾਕਿ ਰੇਂਜਰਸ ਦੇ ਜਵਾਨਾਂ ਨਾਲ ਹੱਥ ਮਿਲਾਉਂਦੇ ਹਨ, ਉਸ ਤੋਂ ਆਮ ਜਨਤਾ ਦੇ ਨਾਲ-ਨਾਲ ਬੁੱਧੀਜੀਵੀ ਵਰਗ ਵੀ ਕਾਫ਼ੀ ਨਰਾਜ਼ ਨਜ਼ਰ ਆ ਰਿਹਾ ਹੈ। ਪੁਲਵਾਮਾ ਹਮਲੇ ’ਚ ਸੀ. ਆਰ. ਪੀ. ਐੱਫ. ਜਵਾਨਾਂ ’ਤੇ ਕੀਤੇ ਗਏ ਕਾਇਰਾਨਾ ਹਮਲੇ ਤੋਂ ਗੁੱਸੇ ’ਚ ਆਏ ਲੋਕ ਇਸ ਗੱਲ ਤੋਂ ਕਾਫ਼ੀ ਨਰਾਜ਼ ਨਜ਼ਰ ਹਨ ਕਿ ਕੇਂਦਰ ਸਰਕਾਰ ਨੇ ਪਾਕਿ ਨਾਲ ਦੋਹਰੀ ਨੀਤੀ ਕਿਉਂ ਆਪਣਾ ਰੱਖੀ ਹੈ। ਜੇਕਰ ਆਈ. ਸੀ. ਪੀ. ’ਤੇ ਦਰਾਮਦ-ਬਰਾਮਦ ਨੂੰ ਬੰਦ ਕਰ ਦਿੱਤਾ ਤਾਂ ਜੇ. ਸੀ. ਪੀ. ਦੀ ਪਰੇਡ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ।
ਦਰਾਮਦ-ਬਰਾਮਦ ਬੰਦ ਹੋਣ ਨਾਲ ਉੱਜੜ ਚੁੱਕੇ ਹਨ 20 ਹਜ਼ਾਰ ਪਰਿਵਾਰ
ਪਾਕਿਸਤਾਨ ਦੇ ਨਾਲ ਦਰਾਮਦ-ਬਰਾਮਦ ਬੰਦ ਹੋਣ ਨਾਲ ਅਟਾਰੀ ਅਤੇ ਅੰਮ੍ਰਿਤਸਰ ਖੇਤਰ ਦੇ ਲੱਗਭਗ 20 ਹਜ਼ਾਰ ਪਰਿਵਾਰ ਪਿਛਲੇ ਇਕ ਸਾਲ ਤੋਂ ਬੇਰੋਜ਼ਗਾਰ ਹੋ ਚੁੱਕੇ ਹਨ। ਇਨ੍ਹਾਂ ਪਰਿਵਾਰਾਂ ’ਚ 5 ਹਜ਼ਾਰ ਦੇ ਕਰੀਬ ਕੁਲੀ, ਹੈਲਪਰ, ਟਰਾਂਸਪੋਰਟਰ, ਟਰਾਂਸਪੋਰਟ ਲੇਬਰ, ਸੀ. ਐੱਚ. ਏ. ਅਤੇ ਹੋਰ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਦੀ ਰੋਜ਼ੀ-ਰੋਟੀ ਆਈ. ਸੀ. ਪੀ. ਅਟਾਰੀ ’ਤੇ ਹੋਣ ਵਾਲੀ ਦਰਾਮਦ-ਬਰਾਮਦ ਨਾਲ ਚੱਲਦੀ ਸੀ। ਸਰਹੱਦੀ ਜ਼ਿਲਾ ਹੋਣ ਕਾਰਨ ਇਨ੍ਹਾਂ ਹਜ਼ਾਰਾਂ ਪਰਿਵਾਰਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਰਿਹਾ ਤੇ ਨਾ ਹੀ ਕਿਸੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ ਨੇ ਇਨ੍ਹਾਂ ਪਰਿਵਾਰਾਂ ਦੀ ਸਾਰ ਲਈ ਹੈ।
ਜੈਸ਼-ਏ-ਮੁਹੰਮਦ ਅਤੇ ਅਲ ਕਾਇਦਾ ਦੇ ਨਿਸ਼ਾਨੇ ’ਤੇ ਹੈ ਰਿਟਰੀਟ ਸੈਰਾਮਨੀ ਪਰੇਡ
ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਸ ’ਚ ਹੋਣ ਵਾਲੀ ਪਰੇਡ ਜੈਸ਼-ਏ-ਮੁਹੰਮਦ ਅਤੇ ਅਲ ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ’ਤੇ ਹੈ। ਕਈ ਵਾਰ ਰਿਟਰੀਟ ਸੈਰਾਮਨੀ ਵਾਲੀ ਥਾਂ ’ਤੇ ਹਮਲਾ ਕਰਨ ਦੀਆਂ ਧਮਕੀਆਂ ਸੁਰੱਖਿਆ ਏਜੰਸੀਆਂ ਨੂੰ ਮਿਲ ਚੁੱਕੀਆਂ ਹਨ ਅਤੇ ਪਾਕਿ ਇਲਾਕੇ ’ਚ ਤਾਂ ਪਾਕਿਸਤਾਨ ਦੇ ਰਿਟਰੀਟ ਸੈਰਾਮਨੀ ਐਂਟਰੀ ਪੁਆਇੰਟ ’ਤੇ ਫਿਦਾਈਨ ਹਮਲਾ ਹੋ ਚੁੱਕਿਆ ਹੈ।
ਮਾਲ-ਗੱਡੀ ਅਤੇ ਸਮਝੌਤਾ ਐਕਸਪ੍ਰੈੱਸ ਬੰਦ ਪਰ ਦੋਸਤੀ ਬੱਸਾਂ ਜਾਰੀ
ਪੁਲਵਾਮਾ ਹਮਲੇ ਮਗਰੋਂ ਜਿੱਥੇ ਪਾਕਿ ਨਾਲ ਵਪਾਰਕ ਰਿਸ਼ਤੇ ਖਤਮ ਕੀਤੇ ਗਏ ਤਾਂ ਉਥੇ ਅਟਾਰੀ-ਵਾਹਗਾ ਬਾਰਡਰ ਵਿਚਕਾਰ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਅਤੇ ਮਾਲ-ਗੱਡੀ ਨੂੰ ਬੰਦ ਕਰ ਦਿੱਤਾ ਗਿਆ ਪਰ ਦੋਸਤੀ ਬੱਸਾਂ ਨੂੰ ਬੰਦ ਨਹੀਂ ਕੀਤਾ ਗਿਆ। ਇਨ੍ਹਾਂ ਦੋਸਤੀ ਬੱਸਾਂ ’ਚ ਦਿੱਲੀ-ਲਾਹੌਰ ਅਤੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਵਿਚਕਾਰ ਚੱਲਣ ਵਾਲੀਆਂ ਬੱਸਾਂ ਸ਼ਾਮਲ ਹਨ। ਦਿੱਲੀ-ਲਾਹੌਰ ਵਿਚਕਾਰ ਚੱਲਣ ਵਾਲੀ ਬੱਸ ਨੂੰ ਤਾਂ ਕਈ ਵਾਰ ਕਾਲੇ ਝੰਡੇ ਦਿਖਾਏ ਜਾ ਚੁੱਕੇ ਹਨ ਅਤੇ ਕੁਝ ਧਾਰਮਿਕ ਸੰਗਠਨਾਂ ਨੇ ਇਸਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸ ਦੇ ਬਾਵਜੂਦ ਦੋਸਤੀ ਬੱਸਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ। ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਵਿਚਕਾਰ ਚੱਲਣ ਵਾਲੀ ਬੱਸ ਹਮੇਸ਼ਾ ਖਾਲੀ ਜਾਂਦੀ ਹੈ।
ਦਰਾਮਦ-ਬਰਾਮਦ ਬੰਦ ਹੋਣ ਨਾਲ ਵਧੀ ਹੈਰੋਇਨ ਦੀ ਸਮੱਗਲਿੰਗ
ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਦਰਾਮਦ-ਬਰਾਮਦ ਬੰਦ ਹੋਣ ਮਗਰੋਂ ਅੰਮ੍ਰਿਤਸਰ ਸਰਹੇਦ ਰਾਹੀਂ ਹੈਰੋਇਨ ਦੀ ਸਮੱਗਲਿੰਗ ਕਾਫੀ ਵਧ ਚੁੱਕੀ ਹੈ। ਆਲਮ ਹੈ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ 532 ਕਿੱਲੋ ਅਤੇ 52 ਕਿੱਲੋ ਮਿਕਸਡ ਨਾਰਕੋਟਿਕਸ ਵੀ ਆਈ. ਸੀ. ਪੀ. ’ਤੇ ਫੜੀ ਜਾ ਚੁੱਕੀ ਹੈ।
ਪਾਕਿ ਰੇਂਜਰਸ ਦੇ ਨਾਲ ਹੱਥ ਮਿਲਾਉਣਾ ਬੰਦ ਕਰੇ ਬੀ. ਐੱਸ. ਐੱਫ.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿ ਨਾਲ ਸਾਰੇ ਵਪਾਰਕ ਰਿਸ਼ਤੇ ਖਤਮ ਕਰ ਦਿੱਤੇ ਹਨ। ਪਾਕਿ ਨਾਲ ਜਲ ਸੰਧੀ ਵੀ ਤੋੜੀ ਜਾ ਰਹੀ ਹੈ। ਅਜਿਹੇ ’ਚ ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਜੇ. ਸੀ. ਪੀ. ਅਟਾਰੀ ’ਤੇ ਝੰਡਾ ਉਤਾਰਣ ਦੀ ਰਸਮ ਦੌਰਾਨ ਪਾਕਿ ਰੇਂਜਰਸ ਨਾਲ ਨਾ ਤਾਂ ਹੱਥ ਮਿਲਾਉਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਮਿਲ ਪਰੇਡ ਕਰਨੀ ਚਾਹੀਦੀ ਹੈ। ਇਸ ਸਬੰਧ ’ਚ ਛੇਤੀ ਪੀ. ਐੱਮ. ਅਤੇ ਐੱਚ. ਐੱਮ. ਸਮੇਤ ਡੀ. ਜੀ. ਪੀ. ਬੀ. ਐੱਸ. ਐੱਫ. ਨੂੰ ਲਿਖਤੀ ਸ਼ਿਕਾਇਤ ਕੀਤੀ ਜਾਵੇਗੀ।
ਪਿੱਠ ’ਤੇ ਛੁਰਾ ਮਾਰਨ ਵਾਲੇ ਪਾਕਿ ਨਾਲ ਕਿਉਂ ਹੱਥ ਮਿਲਾਉਣਾ
ਚਾਹੇ 1947 ਦੀ ਵੰਡ ਹੋਵੇ ਜਾਂ ਫਿਰ 1965 ਅਤੇ 1971 ਦੀ ਜੰਗ ਜਾਂ ਫਿਰ ਕਾਰਗਿਲ ਦੀ ਜੰਗ, ਪਾਕਿ ਨੇ ਹਰ ਵਾਰ ਹਿੰਦੁਸਤਾਨ ਦੀ ਪਿੱਠ ’ਤੇ ਛੁਰਾ ਮਾਰਿਆ ਹੈ। ਜੰਮੂ-ਕਸ਼ਮੀਰ ’ਚ ਭਾਰਤੀ ਫੌਜ ਦੇ ਜਵਾਨਾਂ ’ਤੇ ਵਾਰ-ਵਾਰ ਕਾਇਰਾਨਾ ਹਮਲੇ ਕਰਕੇ ਸਾਡੇ ਸੈਨਿਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਇਸ ਹਾਲਾਤ ’ਚ ਜਦੋਂ ਕੇਂਦਰ ਸਰਕਾਰ ਨੇ ਪਾਕਿ ਨਾਲ ਵਪਾਰਕ ਰਿਸ਼ਤਿਆਂ ਨੂੰ ਖਤਮ ਕਰ ਦਿੱਤਾ ਤਾਂ ਪਾਕਿ ਰੇਂਜਰਸ ਦੇ ਨਾਲ ਕਿਸੇ ਤਰ੍ਹਾਂ ਦੀ ਬੋਲ-ਚਾਲ ਨਹੀਂ ਰੱਖਣੀ ਚਾਹੀਦੀ ਹੈ। ਬੀ. ਐੱਸ. ਐੱਫ. ਨੂੰ ਆਪਣੇ ਖੇਤਰ ’ਚ ਪਰੇਡ ਕਰਨੀ ਚਾਹੀਦੀ ਹੈ ਅਤੇ ਝੰਡਾ ਉਤਾਰਣ ਦੀ ਰਸਮ ਦੌਰਾਨ ਪਾਕਿ ਰੇਂਜਰਸ ਨਾਲ ਹੱਥ ਨਹੀਂ ਮਿਲਾਉਣਾ ਚਾਹੀਦਾ ਹੈ ਤਾਂ ਕਿ ਪਾਕਿ ਨੂੰ ਸਖਤ ਮੈਸੇਜ ਮਿਲ ਸਕੇ ।
ਬਟਾਲਾ : ਸ਼ਿਵ ਸੈਨਾ ਦੇ ਜ਼ਿਲਾ ਪ੍ਰਧਾਨ ਦੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY