ਨਵੀਂ ਦਿੱਲੀ — ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਲਾਭ ਪਹੁੰਚਾ ਸਕਦੀ ਹੈ। ਪਰ ਇਸ ਲਈ ਉਨ੍ਹਾਂ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਇਕ ਘਰ 'ਚ ਕਈ ਲੋਕਾਂ ਨੂੰ ਇਸ ਦਾ ਫ਼ਾਇਦਾ ਮਿਲ ਸਕਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਲਾਭ ਲੈਣ ਵਾਲਾ ਬਾਲਗ ਹੋਵੇ ਅਤੇ ਉਸ ਦਾ ਨਾਮ ਮਾਲੀਆ ਰਿਕਾਰਡ ਵਿਚ ਦਰਜ ਹੋਵੇ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ 'ਜਿਹੜੇ ਕਾਮੇ ਸ਼ਰਤਾਂ ਪੂਰੀਆਂ ਕਰਦੇ ਹਨ, ਉਨ੍ਹਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ'। ਮਜ਼ਦੂਰ ਦੇ ਨਾਮ 'ਤੇ ਦੇਸ਼ ਵਿਚ ਕਿਤੇ ਵੀ ਇਕ ਖੇਤ ਹੋਣਾ ਚਾਹੀਦਾ ਹੈ।
ਹੁਣ ਰਜਿਸਟ੍ਰੇਸ਼ਨ ਕਰਾਉਣ ਲਈ ਕਿਸੇ ਸਰਕਾਰੀ ਮਹਿਕਮੇ ਜਾਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਕਿਸਾਨ ਬਾਲਗ ਹਨ ਅਤੇ ਉਨ੍ਹਾਂ ਦਾ ਨਾਮ ਮਾਲੀਆ ਰਿਕਾਰਡ ਵਿਚ ਦਰਜ ਹੈ;ਉਹ ਕਿਸਾਨ ਖੁਦ ਹੀ ਸਕੀਮ ਦੀ ਵੈਬਸਾਈਟ 'ਤੇ ਜਾ ਕੇ ਇਸ ਦੇ 'ਫਾਰਮਰਜ਼ ਕਾਰਨਰ(Farmers corner)' ਜ਼ਰੀਏ ਅਰਜ਼ੀ ਦੇ ਸਕਦੇ ਹਨ। ਜੇ ਕਿਸੇ ਦਾ ਨਾਮ ਖੇਤੀ ਦੇ ਕਾਗਜ਼ਾਂ ਵਿਚ ਹੈ, ਤਾਂ ਉਸ ਦੇ ਅਧਾਰ 'ਤੇ ਉਹ ਵੱਖ ਤੋਂ ਆਪਣਾ ਲਾਭ ਲੈ ਸਕਦਾ ਹੈ। ਫਿਰ ਭਾਵੇਂ ਉਹ ਸਾਂਝੇ ਪਰਿਵਾਰ ਦਾ ਹਿੱਸਾ ਹੀ ਕਿਉਂ ਨਾ ਹੋਵੇ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਬਜਟ 75 ਹਜ਼ਾਰ ਕਰੋੜ ਰੁਪਏ ਹੈ। ਮੋਦੀ ਸਰਕਾਰ ਸਾਲਾਨਾ 14.5 ਕਰੋੜ ਲੋਕਾਂ ਨੂੰ ਪੈਸੇ ਦੇਣਾ ਚਾਹੁੰਦੀ ਹੈ। ਪਰ ਰਜਿਸਟਰੀ ਅਜੇ 10 ਕਰੋੜ ਦੀ ਵੀ ਨਹੀਂ ਕੀਤੀ ਗਈ ਹੈ। ਇਸ ਦੇ ਕੁੱਲ ਲਾਭਪਾਤਰੀ ਸਿਰਫ 9.65 ਕਰੋੜ ਹਨ। ਜਦੋਂ ਕਿ ਇਸ ਸਕੀਮ ਨੂੰ ਚਾਲੂ ਹੋਏ 17 ਮਹੀਨੇ ਬੀਤ ਚੁੱਕੇ ਹਨ। ਅਜਿਹੀ ਸਥਿਤੀ ਵਿਚ, ਜੇਕਰ ਸ਼ਹਿਰ ਤੋਂ ਪਿੰਡ ਆਉਣ ਵਾਲੇ ਲੋਕ ਇਸ ਅਧੀਨ ਰਜਿਸਟਰ ਹੋ ਜਾਂਦੇ ਹਨ, ਤਾਂ ਉਹ ਲਾਭ ਪ੍ਰਾਪਤ ਕਰ ਸਕਦੇ ਹਨ।
ਬਹੁਤੇ ਪਰਵਾਸੀ ਮਜ਼ਦੂਰ ਖੇਤੀ ਬਾੜੀ ਨਾਲ ਜੁੜੇ ਹੋਏ ਹਨ
ਜ਼ਿਆਦਾਤਰ ਮਜ਼ਦੂਰ ਜਿਹੜੇ ਰੋਜ਼ਗਾਰ ਲਈ ਸ਼ਹਿਰਾਂ ਵੱਲ ਜਾਂਦੇ ਹਨ। ਪਰ ਉਨ੍ਹਾਂ ਦੇ ਨਾਂ ਆਪਣੀ ਕਾਫ਼ੀ ਖੇਤੀਬਾੜੀ ਯੋਗ ਜ਼ਮੀਨ ਹੁੰਦੀ ਹੈ ਜਿਸ ਦੀ ਕਿ ਉਸ ਦੇ ਪਰਿਵਾਰ ਵਾਲੇ ਦੇਖ-ਰੇਖ ਕਰਦੇ ਹਨ। ਇਹ ਲੋਕ ਸ਼ਹਿਰਾਂ ਵਿਚੋਂ ਛੁੱਟੀ ਲੈ ਕੇ ਨਾਲੋਂ-ਨਾਲ ਆਪਣੇ ਖੇਤਾਂ ਦਾ ਕੰਮ ਵੀ ਦੇਖਦੇ ਰਹਿੰਦੇ ਹਨ। ਹੁਣ ਸ਼ਹਿਰਾਂ ਵਿਚ ਗਏ ਮਜ਼ਦੂਰ ਜਾਂ ਤਾਂ ਖੇਤੀਬਾੜੀ ਦਾ ਕੰਮ ਕਰਦੇ ਹਨ ਜਾਂ ਉਹ ਮਨਰੇਗਾ ਤਹਿਤ ਕੰਮ ਕਰਦੇ ਹਨ। ਅਜਿਹੀ ਸਥਿਤੀ ਵਿਚ ਜਿਸ ਕੋਲ ਖੇਤੀਬਾੜੀ ਹੈ ਉਹ ਆਪਣੀ ਰਜਿਸਟਰੀ ਕਿਸਾਨ ਸਨਮਾਨ ਨਿਧੀ ਲਈ ਕਰਵਾ ਲੈਣ। ਇਸ ਦੇ ਤਹਿਤ ਹਰ ਸਾਲ 6000 ਰੁਪਏ ਮਿਲ ਰਹੇ ਹਨ। ਕਿਸਾਨ ਜੱਥੇਬੰਦੀਆਂ ਅਤੇ ਖੇਤੀਬਾੜੀ ਵਿਗਿਆਨੀ ਇਸ ਨੂੰ ਵਧਾਉਣ ਲਈ ਨਿਰੰਤਰ ਜ਼ੋਰ ਪਾ ਰਹੇ ਹਨ।
ਇਹ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ
ਖੇਤੀ ਵਾਲੀ ਜ਼ਮੀਨ ਦੇ ਦਸਤਾਵੇਜ਼ਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਬੈਂਕ ਖਾਤਾ ਨੰਬਰ ਅਤੇ ਆਧਾਰ ਨੰਬਰ ਹੋਣਾ ਲਾਜ਼ਮੀ ਹੈ। ਪਹਿਲਾਂ ਸੂਬਾ ਸਰਕਾਰ ਇਨ੍ਹਾਂ ਅੰਕੜਿਆਂ ਦੀ ਤਸਦੀਕ ਕਰਦੀ ਹੈ ਅਤੇ ਫਿਰ ਇਹ ਡਾਟਾ ਕੇਂਦਰ ਸਰਕਾਰ ਪੈਸੇ ਭੇਜਦੀ ਹੈ।
ਇਹ ਵੀ ਪੜ੍ਹੋ: ਸਰਕਾਰ ਵਲੋਂ ਕਿਸਾਨਾਂ ਨੂੰ ਭੇਜੇ ਜਾ ਰਹੇ ਨੇ ਮੈਸਜ, ਜੇਕਰ ਨਹੀਂ ਮਿਲੇ 2000 ਰੁਪਏ ਤਾਂ ਕਰੋ ਇਹ ਕੰਮ
ਇਸ ਟੈਲੀਫੋਨ ਨੰਬਰ ਤੋਂ ਜਾਣਕਾਰੀ ਲਓ
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਅਧਿਕਾਰਤ ਵੈੱਬਸਾਈਟ (pmkisan.gov.in) ਹੈ। ਵੈਬਸਾਈਟ ਨੂੰ ਲਾਗਇਨ ਕਰਨਾ ਪਏਗਾ। ਇਸ ਵਿਚ ਤੁਹਾਨੂੰ 'ਫਾਰਮਰਜ਼ ਕਾਰਨਰ' ਵਾਲੇ ਟੈਬ 'ਤੇ ਕਲਿੱਕ ਕਰਨਾ ਪਏਗਾ।
ਜੇ ਤੁਸੀਂ ਪਹਿਲਾਂ ਅਰਜ਼ੀ ਦਿੱਤੀ ਹੈ ਅਤੇ ਤੁਹਾਡਾ ਆਧਾਰ ਸਹੀ ਤਰ੍ਹਾਂ ਅਪਲੋਡ ਨਹੀਂ ਕੀਤਾ ਗਿਆ ਹੈ ਜਾਂ ਕਿਸੇ ਕਾਰਨ ਕਰਕੇ ਆਧਾਰ ਨੰਬਰ ਗਲਤ ਦਰਜ ਹੋ ਗਿਆ ਹੈ ਤਾਂ ਉਸਦੀ ਜਾਣਕਾਰੀ ਵੀ ਇਸ ਵਿਚ ਮਿਲ ਜਾਵੇਗੀ।
ਫਾਰਮਰ ਕਾਰਨਰ ਵਿਚ ਕਿਸਾਨਾਂ ਨੂੰ ਖ਼ੁਦ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਰਜਿਸਟਰ ਕਰਵਾਉਣ ਦਾ ਵਿਕਲਪ ਵੀ ਦਿੱਤਾ ਗਿਆ ਹੈ।
ਇਸ ਵਿਚ ਸਰਕਾਰ ਨੇ ਸਾਰੇ ਲਾਭਪਾਤਰੀਆਂ ਦੀ ਪੂਰੀ ਸੂਚੀ ਅਪਲੋਡ ਕਰ ਦਿੱਤੀ ਹੈ। ਤੁਹਾਡੀ ਅਰਜ਼ੀ ਦੀ ਸਥਿਤੀ ਕੀ ਹੈ। ਇਸ ਬਾਰੇ ਕਿਸਾਨ ਆਧਾਰ ਨੰਬਰ / ਬੈਂਕ ਖਾਤਾ / ਮੋਬਾਈਲ ਨੰਬਰ ਜ਼ਰੀਏ ਪਤਾ ਲਗਾ ਸਕਦੇ ਹਨ।
-ਜਿਹੜੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਸਰਕਾਰ ਨੇ ਦਿੱਤਾ ਹੈ, ਉਨ੍ਹਾਂ ਦੇ ਨਾਮ ਵੀ ਸੂਬੇ/ ਜ਼ਿਲ੍ਹਾ ਵਾਰ / ਤਹਿਸੀਲ / ਪਿੰਡ ਦੇ ਹਿਸਾਬ ਨਾਲ ਵੇਖੇ ਜਾ ਸਕਦੇ ਹਨ।
ਮੰਤਰਾਲੇ ਨਾਲ ਸਿੱਧਾ ਸੰਪਰਕ ਕਰਨ ਦੀ ਸਹੂਲਤ
ਸਰਕਾਰ ਦੀ ਸਭ ਤੋਂ ਵੱਡੀ ਕਿਸਾਨ ਯੋਜਨਾ ਲਈ ਇਕ ਹੈਲਪਲਾਈਨ ਨੰਬਰ ਹੈ। ਜਿਸਦੇ ਜ਼ਰੀਏ ਦੇਸ਼ ਦੇ ਕਿਸੇ ਵੀ ਹਿੱਸੇ ਦੇ ਕਿਸਾਨ ਖੇਤੀਬਾੜੀ ਮੰਤਰਾਲੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।
ਪ੍ਰਧਾਨ ਮੰਤਰੀ ਕਿਸਾਨ ਟੋਲ ਫ੍ਰੀ ਨੰਬਰ: 18001155266
ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ: 155261
ਪ੍ਰਧਾਨ ਮੰਤਰੀ ਕਿਸਾਨ ਲੈਂਡਲਾਈਨ ਨੰਬਰ: 011—23381092, 23382401
ਪ੍ਰਧਾਨ ਮੰਤਰੀ ਕਿਸਾਨ ਦੀ ਇਕ ਹੋਰ ਹੈਲਪਲਾਈਨ ਹੈ: 0120-6025109
ਈਮੇਲ ਆਈਡੀ: pmkisan-ict@gov.in
ਇਹ ਵੀ ਪੜ੍ਹੋ: ਹੁਣ ਜ਼ੋਮੈਟੋ ਦੇ ਡਿਲਵਿਰੀ ਬੁਆਏ ਤੁਹਾਡੇ ਘਰ ਲੈ ਕੇ ਆਉਣਗੇ ਫ਼ਲ-ਸਬਜ਼ੀ
ਮੁੱਖ ਮੰਤਰੀ ਕੈਪਟਨ ਨੇ ਕੱਚੇ ਘਰ 'ਚ ਸੜ ਕੇ ਮਰੇ 5 ਸਾਲਾ ਬੱਚੇ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ
NEXT STORY