ਜਲੰਧਰ (ਗੁਲਸ਼ਨ) : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਤਵਾਰ ਨੂੰ ਆਪਣੀ ਟੀਮ ਦਾ ਐਲਾਨ ਕੀਤਾ, ਜਿਸ ’ਚ ਕਈ ਸੀਨੀਅਰ ਆਗੂਆਂ ਨੂੰ ਪ੍ਰਦੇਸ਼ ਪੱਧਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਇਨ੍ਹਾਂ ’ਚ ਕੁਝ ਨਵੇਂ ਅਤੇ ਕੁਝ ਭਾਜਪਾ ਨੂੰ ਦੁਬਾਰਾ ਪ੍ਰਦੇਸ਼ ਟੀਮ ’ਚ ਸਥਾਨ ਮਿਲਿਆ ਹੈ। ਭਾਜਪਾ ਪੰਜਾਬ ਦੀ ਨਵੀਂ ਟੀਮ ’ਚ 5 ਮਹਾਮੰਤਰੀ, 12 ਉੱਪ ਪ੍ਰਧਾਨ ਅਤੇ 12 ਹੀ ਸਕੱਤਰ ਨਿਯੁਕਤ ਕੀਤੇ ਗਏ ਹਨ। ਨਵੀਂ ਟੀਮ ’ਚ ਸੂਬਾ ਮਹਾਮੰਤਰੀ ਦੇ ਅਹੁਦੇ ’ਤੇ ਜਲੰਧਰ ਤੋਂ ਰਾਕੇਸ਼ ਰਾਠੌਰ, ਬਠਿੰਡਾ ਤੋਂ ਦਿਆਲ ਸਿੰਘ ਸੋਢੀ, ਲੁਧਿਆਣਾ ਤੋਂ ਅਨਿਲ ਸਰੀਨ, ਅੰਮ੍ਰਿਤਸਰ ਤੋਂ ਜਗਮੋਹਨ ਸਿੰਘ ਰਾਜੂ ਅਤੇ ਲੁਧਿਆਣਾ ਤੋਂ ਪਰਮਿੰਦਰ ਸਿੰਘ ਬਰਾੜ ਨੂੰ ਨਿਯੁਕਤ ਕੀਤਾ ਗਿਆ ਹੈ। ਸੂਬਾ ਉਪ ਪ੍ਰਧਾਨ ਦੇ ਅਹੁਦੇ ’ਤੇ ਫਾਜ਼ਿਲਕਾ ਤੋਂ ਸੁਰਜੀਤ ਕੁਮਾਰ ਜਿਆਨੀ, ਜਲੰਧਰ ਤੋਂ ਕੇ. ਡੀ. ਭੰਡਾਰੀ, ਐੱਸ. ਏ. ਐੱਸ. ਨਗਰ ਤੋਂ ਸੁਭਾਸ਼ ਸ਼ਰਮਾ, ਜਲੰਧਰ ਤੋਂ ਰਾਜੇਸ਼ ਬਾਘਾ ਸੰਗਰੂਰ ਤੋਂ ਅਰਵਿੰਦ ਖੰਨਾ, ਬਠਿੰਡਾ ਤੋਂ ਜਗਦੀਪ ਸਿੰਘ, ਐੱਸ. ਏ. ਐੱਸ. ਨਗਰ ਤੋਂ ਬਲਬੀਰ ਸਿੰਘ ਸਿੱਧੂ, ਗੁਰਦਾਸਪੁਰ ਤੋਂ ਫਤਿਹ ਜੰਗ ਸਿੰਘ ਬਾਜਵਾ, ਲੁਧਿਆਣਾ ਤੋਂ ਵਿਕਰਮਜੀਤ ਸਿੰਘ ਚੀਮਾ, ਬਠਿੰਡਾ ਤੋਂ ਗੁਰਪ੍ਰੀਤ ਸਿੰਘ ਕਾਂਗੜ, ਫਾਜ਼ਿਲਕਾ ਤੋਂ ਮੋਨਾ ਜਾਇਸਵਾਲ, ਐੱਸ. ਏ. ਐੱਸ. ਨਗਰ ਤੋਂ ਸ਼੍ਰੀਮਤੀ ਜੈਸਮਿਨ ਸੰਧਾਵਾਲੀਆ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਕੱਤਰ ਦੇ ਅਹੁਦੇ ’ਤੇ ਮੋਗਾ ਦੇ ਡਾ.ਹਰਜੋਤ ਕਮਲ, ਫਾਜ਼ਿਲਕਾ ਤੋਂ ਸ਼ਿਵਰਾਜ ਚੌਧਰੀ, ਐੱਸ. ਏ. ਐੱਸ.ਨਗਰ ਤੋਂ ਸੰਜੀਵ ਖੰਨਾ, ਮਾਨਸਾ ਤੋਂ ਦਮ ਥਿੰਦ ਬਾਜਵਾ, ਗੁਰਦਾਸਪੁਰ ਤੋਂ ਰੇਣੂ ਕਸ਼ਯਪ, ਲੁਧਿਆਣਾ ਤੋਂ ਰੇਣੂ ਥਾਪਰ, ਐੱਸ. ਏ. ਐੱਸ. ਨਗਰ ਤੋਂ ਭਾਨੂ ਪ੍ਰਤਾਪ ਸਿੰਘ, ਹੁਸ਼ਿਆਰਪੁਰ ਤੋਂ ਮੀਨੂ ਸੇਠੀ, ਫਤਿਹਗ਼ੜ੍ਹ ਸਾਹਿਬ ਤੋਂ ਕਰਨਵੀਰ ਸਿੰਘ ਟੋਹਰਾ ਅਤੇ ਦੁਰਗੇਸ਼ ਸ਼ਰਮਾ, ਫਾਜ਼ਿਲਕਾ ਤੋਂ ਵੰਦਨਾ ਅਤੇ ਪਠਾਨਕੋਟ ਤੋਂ ਰਾਕੇਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਨਾਲ ਹੀ ਗੁਰਦੇਵ ਸ਼ਰਮਾ ਦੇਬੀ, ਸੁਖਵਿੰਦਰ ਸਿੰਘ ਗੋਲਡੀ, ਸੁਨੀਲ ਦੱਤ ਭਾਰਦਵਾਜ ਨੂੰ ਵੀ ਸੂਬਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਚੰਗੀ ਖ਼ਬਰ, ਹਰ ਸ਼ਨੀਵਾਰ ਸਵੇਰੇ 7 ਵਜੇ ਅੰਮ੍ਰਿਤਸਰ ਤੋਂ ਚੱਲੇਗੀ ਵ੍ਰਿੰਦਾਵਨ ਹੈਰੀਟੇਜ ਬੱਸ ਯਾਤਰਾ
ਭਾਜਪਾ ਨੇ ਮੋਰਚਿਆਂ ਦੇ ਪ੍ਰਧਾਨਾਂ ਨੂੰ ਵੀ ਕੀਤਾ ਐਲਾਨ
ਭਾਜਪਾ ਦੀ ਸੂਬਾ ਟੀਮ ਦੇ ਨਾਲ-ਨਾਲ ਮੋਰਚਿਆਂ ਦੇ ਪ੍ਰਧਾਨਾਂ ਦਾ ਵੀ ਐਲਾਨ ਕੀਤਾ ਗਿਆ ਹੈ, ਜਿਨ੍ਹਾਂ ’ਚ ਦਰਸ਼ਨ ਸਿੰਘ ਨੈਨੋਵਾਲ ਨੂੰ ਕਿਸਾਨ ਮੋਰਚਾ, ਜੈ ਇੰਦਰ ਕੌਰ ਨੂੰ ਮਹਿਲਾ ਮੋਰਚਾ, ਸੁਚਾਰਾਮ ਲੱਧੜ ਨੂੰ ਐੱਸ. ਸੀ. ਮੋਰਚਾ, ਥਾਮਸ ਮਸੀਹ ਨੂੰ ਮਾਇਨਾਰਿਟੀ ਮੋਰਚਾ, ਬੋਨੀ ਅਜਨਾਲਾ ਨੂੰ ਓ. ਬੀ. ਸੀ. ਮੋਰਚਾ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਜੈਬੰਸ ਸਿੰਘ ਨੂੰ ਪ੍ਰਦੇਸ਼ ਬੁਲਾਰਾ, ਖੁਸ਼ਵੰਤ ਰਾਏ ਨੂੰ ਪ੍ਰੋਟੋਕਾਲ ਸੈਕ੍ਰੇਟਰੀ ਅਤੇ ਹਰਦੇਵ ਸਿੰਘ ਨੂੰ ਪ੍ਰੈੱਸ ਸੈਕਟਰੀ ਬਣਾਇਆ ਗਿਆ ਹੈ।
ਇਨ੍ਹਾਂ ਸੀਨੀਅਰ ਨੇਤਾਵਾਂ ਕੋਰ ਗਰੁੱਪ/ਭਾਜਪਾ ਪੰਜਾਬ ਦੀ ਕਮੇਟੀ ’ਚ ਕੀਤਾ ਸ਼ਾਮਲ
ਪੰਜਾਬ ਦੇ ਕੋਰ ਗਰੁੱਪ ਭਾਜਪਾ ਪੰਜਾਬ ਦੀ ਕਮੇਟੀ ’ਚ ਕਈ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ’ਚ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ, ਅਵਿਨਾਸ਼ ਰਾਏ ਖੰਨਾ, ਚਰਨਜੀਤ ਸਿੰਘ ਅਟਵਾਲ, ਰਾਣਾ ਗੁਰਮੀਤ ਸਿੰਘ ਸੋਢੀ, ਅਮਨਜੋਤ ਕਾਲ ਰਾਮੂਵਾਲੀਆ, ਤੀਕਸ਼ਣ ਸੂਦ, ਮਨਪ੍ਰੀਤ ਬਾਦਲ, ਹਰਜੀਤ ਸਿੰਘ ਗਰੇਵਾਲ, ਕੇਵਲ ਸਿੰਘ ਢਿੱਲੋਂ, ਜੰਗੀਲਾਲ ਮਹਾਜਨ, ਡਾ. ਰਾਜਕੁਮਾਰ ਵੇਰਕਾ, ਦਿਨੇਸ਼ ਸਿੰਘ ਬੱਬੂ, ਜੀਵਨ ਗੁਪਤਾ, ਸਰਬਜੀਤ ਸਿੰਘ ਵਿਰਕ, ਅਵਿਨਾਸ਼ ਚੰਦਰ ਐੱਸ. ਪੀ. ਐੱਸ. ਗਿੱਲ ਆਦਿ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਹੋਣਗੇ ਕੋਰ ਕਮੇਟੀ ਪੰਜਾਬ ਦੇ ਵਿਸ਼ੇਸ਼ ਸੱਦੇ ਗਏ ਮੈਂਬਰ
ਕੋਰ ਕਮੇਟੀ ਪੰਜਾਬ ਦੇ ਵਿਸ਼ੇਸ਼ ਸੱਦੇ ਗਏ ਮੈਂਬਰਾਂ ’ਚ ਰਾਸ਼ਟਰੀ ਖਜ਼ਾਨਚੀ ਸੌਦਾਨ ਸਿੰਘ, ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ, ਪਾਰਲੀਮੈਂਟਰੀ ਬੋਰਡ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਟੇਟ ਇੰਚਾਰਜ ਵਿਜੇ ਰੁਪਾਣੀ, ਸਟੇਟ ਸਹਿ-ਇੰਚਾਰਜ ਨਰਿੰਦਰ ਸਿੰਘ ਰੈਨਾ, ਸੰਗਠਨ ਮਹਾਮੰਤਰੀ ਸ਼੍ਰੀਮੰਤਰੀ ਸ਼੍ਰੀ ਨਿਵਾਸੁਲੂ ਆਦਿ ਨੇਤਾ ਹੋਣਗੇ।
ਇਹ ਵੀ ਪੜ੍ਹੋ : ਮੂੰਹ ’ਤੇ ਰੁਮਾਲ ਬੰਨ੍ਹ ਕੇ ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਸਖ਼ਤ ਹੁਕਮ ਜਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਲ਼ੀ ਮਾਰ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਅੱਧੀ ਦਰਜਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
NEXT STORY