ਦੋਰਾਹਾ(ਵਿਨਾਇਕ)- ਆਲ ਟ੍ਰੇਡ ਯੂਨੀਅਨ ਦੋਰਾਹਾ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਰਾਮਗੜ੍ਹੀਆ ਭਵਨ, ਦੋਰਾਹਾ ਵਿਖੇ ਯੂਨੀਅਨ ਦੇ ਪ੍ਰਧਾਨ ਬੌਬੀ ਤਿਵਾੜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਜਿਸ ਵਿੱਚ ਸ਼ਹਿਰ ਦੀਆਂ ਵਪਾਰਕ ਜਥੇਬੰਦੀਆਂ ਦੇ ਨੇਤਾਵਾਂ ਅਤੇ ਮੈਂਬਰਾਂ ਨੇ ਭਾਗ ਲਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ
ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਦਭਾਵਨਾ ਯਾਤਰਾ ਲਈ 27, 28 ਅਤੇ 29 ਜੂਨ (ਸੁੱਕਰਵਾਰ, ਸ਼ਨੀਵਾਰ ਅਤੇ ਐਤਵਾਰ) ਨੂੰ ਦੋਰਾਹਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਇਸ ਫੈਸਲੇ ਦਾ ਮਕਸਦ ਪੂਰੇ ਸ਼ਹਿਰ ਵਿੱਚ ਏਕਤਾ, ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਇਨ੍ਹਾਂ ਤਰੀਕਾਂ ਨੂੰ ਤੇਜ਼ ਤੂਫਾਨ ਤੇ ਮੀਂਹ ਦੀ ਚਿਤਾਵਨੀ, 12 ਜ਼ਿਲ੍ਹਿਆਂ ਲਈ Alert
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਚੇਅਰਮੈਨ ਪ੍ਰੀਤਮ ਸਿੰਘ ਜੱਗੀ, ਅਵਤਾਰ ਸਿੰਘ ਮਠਾੜੂ, ਹਰਕੇਸ਼ ਕੁਮਾਰ ਹੈਪੀ ਵਰਮਾ, ਕੁਲਦੀਪ ਸਿੰਘ ਸਪਾਲ, ਕੇਸਵਾ ਨੰਦ, ਨਰਿੰਦਰ ਨੰਦਾ, ਮਨਦੀਪ ਸਿੰਘ ਵਿੱਕੀ ਓਬਰਾਏ, ਪੰਕਜ ਗੌਤਮ, ਪਵਨ ਅਹੂਜਾ, ਰਾਜੇਸ਼ ਅਬਲਿਸ਼, ਜਸਵੀਰ ਸਿੰਘ ਸੋਨੀ, ਰਾਜਿੰਦਰ ਸਿੰਘ, ਸਤਪਾਲ ਤਿਵਾੜੀ, ਗਗਨ ਓਬਰਾਏ, ਰਾਕਾ ਅਬਲਿਸ਼, ਅਮਿਤ ਗੋਇਲ ਆਸ਼ੂ, ਹਰਦੇਵ ਸਿੰਘ, ਦਲਜੀਤ ਸਿੰਘ, ਬਿੰਨੀ ਮਕੋਲ, ਸੰਜੀਵ ਬਾਂਸਲ, ਜਨਦੀਪ ਕੌਸ਼ਲ, ਕੁਲਦੀਪ ਸਿੰਘ, ਸੁਖਵਿੰਦਰ ਭੱਲਾ, ਗਿੰਨੀ ਕਪੂਰ, ਚਰਨਜੀਤ ਸਿੰਘ, ਹਰਦੇਵ ਸਿੰਘ, ਮਨੀ ਸੇਠੀ, ਜਸਵੀਰ ਸਿੰਘ ਅਤੇ ਜਗਵਿੰਦਰ ਸਿੰਘ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ- ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ
ਜ਼ਿਕਰਯੋਗ ਹੈ ਕਿ ਗੁਰੂ ਨਗਰੀ ਵਿਖੇ ਪੈ ਰਹੀ ਭਾਰੀ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਹੀ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਫੈਸਲਾ ਲੈਂਦਿਆਂ 1 ਤੋਂ 3 ਜੁਲਾਈ ਤੱਕ ਸਾਰੀਆਂ ਹੀ ਕੱਪੜਾ ਮਾਰਕੀਟਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ (ਵੀਡੀਓ)
NEXT STORY