ਸ੍ਰੀ ਮੁਕਤਸਰ ਸਾਹਿਬ (ਰਿਣੀ) : ਜ਼ਿਲ੍ਹੇ ਦੇ ਪਿੰਡ ਬਾਦੀਆ ’ਚ ਇਕ ਔਰਤ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਮ੍ਰਿਤਕ ਬੀਬੀ ਦੇ ਭਰਾ ਦੇ ਬਿਆਨਾਂ ’ਤੇ ਉਸ ਦੇ ਪਤੀ, ਸੱਸ, ਜੇਠ ਅਤੇ ਜੇਠਾਣੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਬਾਦੀਆ ਦੀ ਇਕ ਵਿਆਹੁਤਾ ਰਾਜਵੰਤ ਕੌਰ ਦੀ ਬੀਤੀ ਸ਼ਾਮ ਮੌਤ ਹੋ ਗਈ। ਇਸ ਦੌਰਾਨ ਉਸਦੇ ਅੰਤਿਮ ਸੰਸਕਾਰ ’ਤੇ ਪਹੁੰਚੇ ਪੇਕਾ ਪਰਿਵਾਰ ਨੇ ਸਸਕਾਰ ਰੋਕ ਦਿੱਤਾ ਅਤੇ ਸਹੁਰਾ ਪਰਿਵਾਰ ’ਤੇ ਦੋਸ਼ ਲਗਾਏ ਕਿ ਰਾਜਵੰਤ ਨੂੰ ਕਥਿਤ ਤੌਰ ’ਤੇ ਉਨ੍ਹਾਂ ਨੇ ਮਾਰਿਆ ਹੈ।
ਮ੍ਰਿਤਕ ਔਰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਰਾਜਵੰਤ ਦਾ ਵਿਆਹ 15 ਸਾਲ ਪਹਿਲਾਂ ਪਿੰਡ ਬਾਦੀਆ ਦੇ ਦਰਬਾਰਾ ਸਿੰਘ ਨਾਲ ਹੋਇਆ ਸੀ। ਉਦੋ ਤੋਂ ਹੀ ਉਸਦੇ ਸਹੁਰਾ ਪਰਿਵਾਰ ਵਾਲੇ ਉਸਨੂੰ ਤੰਗ ਪ੍ਰੇਸ਼ਾਨ ਕਰ ਰਹੇ ਸੀ। ਬੀਤੇ ਦਿਨੀਂ ਵੀ ਉਸ ਨਾਲ ਮਾਰਕੁੱਟ ਕੀਤੀ ਗਈ ਅਤੇ ਜਦੋਂ ਉਨ੍ਹਾਂ ਨੂੰ ਫੋਨ ’ਤੇ ਇਹ ਜਾਣਕਾਰੀ ਮਿਲੀ ਤਾਂ ਉਨ੍ਹਾਂ ਪਿੰਡ ਆਉਣ ਦੀ ਗੱਲ ਆਖੀ ਤਾਂ ਦਰਬਾਰਾ ਸਿੰਘ ਨੇ ਰੋਕ ਦਿੱਤਾ। ਸ਼ਾਮ ਨੂੰ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਰਾਜਵੰਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਜਵੰਤ ਨੂੰ ਮਾਰਿਆ ਗਿਆ ਹੈ। ਪੁਲਸ ਨੇ ਥਾਣਾ ਕੋਟਭਾਈ ’ਚ ਮ੍ਰਿਤਕਾ ਦੇ ਪਤੀ, ਸੱਸ, ਜੇਠ ਅਤੇ ਜਿਠਾਣੀ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਸਰਕਾਰ ਦੀ ਨਾਲਾਇਕੀ ਹੈ, ਜਿਹੜੀ ਲੋਕਾਂ ਨੂੰ ਵੈਕਸੀਨ ਉਪਲਬਧ ਨਹੀਂ ਕਰਵਾ ਪਾ ਰਹੀ : ਸੁਖਬੀਰ ਬਾਦਲ
NEXT STORY