ਬਟਾਲਾ (ਬੇਰੀ) : ਨਜ਼ਦੀਕੀ ਪਿੰਡ ਦਕੋਹਾ ਵਿਖੇ ਜ਼ਹਿਰੀਲੀ ਚੀਜ਼ ਨਿਗਲ ਕੇ ਵਿਆਹੁਤਾ ਵਲੋਂ ਜੀਵਨਲੀਲਾ ਸਮਾਪਤ ਕਰ ਲਈ ਗਈ। ਇਸ ਸਬੰਧੀ ਥਾਣਾ ਘੁਮਾਣ ਦੇ ਏ.ਐੱਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕਾ ਪ੍ਰਵੀਨ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਲਿਖਵਾਇਆ ਕਿ ਉਸਦਾ ਵਿਆਹ ਪ੍ਰਵੀਨ ਕੌਰ ਨਾਲ ਕਰੀਬ 12 ਸਾਲ ਪਹਿਲਾਂ ਹੋਈ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਕੁਲਦੀਪ ਸਿੰਘ ਮੁਤਾਬਕ ਉਸਦੀ ਪਤਨੀ ਪ੍ਰਵੀਨ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ ਅਤੇ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਨਾਲ ਉਸਦੀ ਸਿਹਤ ਵਿਗੜ ਗਈ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਤੁਰੰਤ ਗੱਡੀ ਵਿਚ ਬਿਠਾ ਕੇ ਪ੍ਰਵੀਨ ਨੂੰ ਸੁਭਾਨਪੁਰ ਹਸਪਤਾਲ ਵਿਚ ਲੈ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਏ.ਐੱਸ.ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈਣ ਉਪਰੰਤ ਇਸ ਦੇ ਪਤੀ ਕੁਲਦੀਪ ਸਿੰਘ ਦੇ ਬਿਆਨਾਂ 'ਤੇ ਬਣਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਗਈ ਹੈ।
ਸੰਗਰੂਰ ਦੇ ਇਕੱਠ ਨੇ ਤੋੜਿਆ ਸੁਖਬੀਰ ਦਾ ਹੰਕਾਰ: ਸੁਖਦੇਵ ਸਿੰਘ ਢੀਂਡਸਾ
NEXT STORY