ਫਗਵਾੜਾ (ਹਰਜੋਤ) : ਇਕ ਵਿਆਹੁਤਾ ਵਲੋਂ ਆਪਣੇ ਜੇਠ-ਜੇਠਾਣੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਸਲਫ਼ਾਸ ਦੀਆਂ ਗੋਲ਼ੀਆਂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਮਾਮੇਲ ਵਿਚ ਰਾਵਲਪਿੰਡੀ ਪੁਲਸ ਨੇ ਜੇਠ-ਜੇਠਾਣੀ ਖ਼ਿਲਾਫ਼ ਧਾਰਾ 306, 34 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਬਲਬੀਰ ਚੰਦ ਪੁੱਤਰ ਤਰਸੇਮ ਸਿੰਘ ਵਾਸੀ ਮਾਨੋ ਮਜਾਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਛੋਟੀ ਧੀ ਪ੍ਰੀਤੀ ਰਾਣੀ ਜਿਸਦਾ ਜਨਵਰੀ 2011 ’ਚ ਹਰਪ੍ਰੀਤ ਸਿੰਘ ਵਾਸੀ ਸੰਗਤਪੁਰ ਨਾਲ ਹੋਇਆ ਸੀ ਤੇ ਉਸਦੇ ਦੋ ਲੜਕੇ ਹਨ। ਪ੍ਰੀਤੀ ਰਾਣੀ ਦੇ ਜੇਠ-ਜੇਠਾਣੀ ਅਕਸਰ ਉਸ ਨਾਲ ਛੋਟੀ-ਛੋਟੀ ਗੱਲ ’ਤੇ ਉਸਨੂੰ ਤੰਗ ਪ੍ਰੇਸ਼ਾਨ ਕਰਦੇ ਸਨ।
ਪਿਛਲੇ ਇਕ ਮਹੀਨੇ ਤੋਂ ਉਸਦੇ ਜੇਠ-ਜੇਠਾਣੀ ਉਸਦੀ ਧੀ ਨਾਲ ਘਰ ’ਚ ਕਲੇਸ਼ ਕਰ ਰਹੇ ਸਨ। ਜਿਸ ਸਬੰਧੀ ਉਸ ਨੂੰ ਕੋਈ ਵਾਰ ਫ਼ੋਨ ’ਤੇ ਵੀ ਦੱਸਿਆ ਸੀ। 7 ਜੂਨ ਨੂੰ ਸ਼ਾਮ ਸਮੇਂ ਉਨ੍ਹਾਂ ਨੂੰ ਪ੍ਰੀਤੀ ਦੇ ਬੱਚਿਆਂ ਨੇ ਫ਼ੋਨ ਕਰਕੇ ਸੂਚਨਾ ਦਿੱਤੀ। ਜਦੋਂ ਉਹ ਹਸਪਤਾਲ ਪੁੱਜੇ ਤਾਂ ਪਤਾ ਲੱਗਾ ਕਿ ਸਲਫ਼ਾਸ ਦੀਆਂ ਗੋਲੀਆਂ ਖਾਣ ਨਾਲ ਉਨ੍ਹਾਂ ਦੀ ਧੀ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧ ’ਚ ਪੁਲਸ ਨੇ ਬਲਬੀਰ ਚੰਦ ਦੇ ਬਿਆਨਾਂ ’ਤੇ ਜੇਠ ਜਸਵੰਤ ਸਿੰਘ ਪੁੱਤਰ ਕਰਮਜੀਤ ਸਿੰਘ ਤੇ ਜੇਠਾਣੀ ਆਸ਼ਾ ਰਾਣੀ ਪਤਨੀ ਜਸਵੰਤ ਸਿੰਘ ਵਾਸੀ ਸੰਗਤਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
‘ਸ਼ਹਿਰੀ ਸਵੱਛਤਾ’ ਪੰਜਾਬ ਚੋਟੀ ਦੇ ਸੂਬਿਆਂ ਵਿਚੋਂ ਮੋਹਰੀ : ਬ੍ਰਹਮ ਮਹਿੰਦਰਾ
NEXT STORY