ਲੁਧਿਆਣਾ (ਰਿਸ਼ੀ) : ਵਿਆਹ ਤੋਂ 1 ਮਹੀਨੇ ਬਆਦ ਹੀ ਸਹੁਰੇ ਵੱਲੋਂ ਨੂੰਹ 'ਤੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਜਾਣ ਲੱਗ ਪਿਆ। ਇਸ ਦੌਰਾਨ ਜਦੋਂ ਨੂੰਹ ਦਾ ਇਸ ਦਾ ਵਿਰੋਧ ਕੀਤਾ ਉਸ ਦੀ ਕੁੱਟਮਾਰ ਕੀਤੀ ਗਈ। ਜਿਸ ਤੋਂ ਤੰਗ ਆ ਕੇ ਵਿਆਹੁਤਾ ਨੇ ਪੁਲਸ ਕਮਿਸ਼ਨਰ ਨੂੰ ਜੂਨ ਮਹੀਨੇ ਵਿਚ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਪਰ ਕਈ ਮਹੀਨੇ ਗੁਜ਼ਰ ਜਾਣ 'ਤੇ ਵੀ ਪੀੜਤਾ ਨੂੰ ਇਨਸਾਫ ਲਈ ਇੱਧਰ ਉਧਰ ਭਟਕਣਾ ਪੈ ਰਿਹਾ ਹੈ ਅਤੇ ਡਵੀਜ਼ਨ ਨੰ.7 ਦੀ ਪੁਲਸ ਇਨਸਾਫ ਦੇ ਨਾਮ 'ਤੇ ਟਾਲਮਟੋਲ ਕਰ ਰਹੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਭਾਮੀਆਂ ਰੋਡ ਦੀ ਰਹਿਣ ਵਾਲੀ 28 ਸਾਲ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਅਕਤੂਬਰ 2019 ਵਿਚ ਕਪੂਰਥਲਾ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ 1 ਮਹੀਨੇ ਬਾਅਦ ਹੀ ਉਹ ਗਰਭਵਤੀ ਹੋ ਗਈ। ਇਸ ਦੌਰਾਨ ਘਰ ਵਿਚ ਇਕੱਲੀ ਹੋਣ ਦਾ ਫਾਇਦਾ ਲੈ ਕੇ ਸਹੁਰਾ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲਗ ਪਿਆ। ਕਈ ਵਾਰ ਪਤੀ ਨੂੰ ਦੱਸਿਆ ਪਰ ਉਸ ਨੇ ਅਣਸੁਣਿਆ ਕਰ ਦਿੱਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ
ਫਰਵਰੀ ਮਹੀਨੇ ਵਿਚ ਇਕ ਦਿਨ ਸਹੁਰੇ ਨੇ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ। ਵਿਰੋਧ ਕਰਨ 'ਤੇ ਮਾਰਕੁੱਟ ਕਰਨ ਲਗ ਪਏ। ਸ਼ਾਮ ਨੂੰ ਜਦੋਂ ਪਤੀ ਘਰ ਆਇਆ ਤਾਂ ਉਸ ਨੇ ਵੀ ਇਕ ਨਾ ਸੁਣੀ ਅਤੇ ਢਿੱਡ ਵਿਚ ਲੱਤਾਂ ਮਾਰੀਆਂ ਜਿਸ ਕਾਰਨ ਪੇਟ ਵਿਚ ਹੀ 3 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਜਦੋਂ ਡਾਕਟਰ ਦੇ ਕੋਲ ਗਏ ਤਾਂ ਉਸ ਨੇ 20 ਦਿਨਾਂ ਤੱਕ ਆਰਾਮ ਕਰਨ ਲਈ ਕਿਹਾ। ਇਸੇ ਦੌਰਾਨ ਪਤੀ ਨੇ ਪੇਕੇ ਪਰਿਵਾਰ ਨਾਲ ਗੱਲ ਕਰਨ ਤੋਂ ਵੀ ਰੋਕ ਦਿੱਤਾ। ਮਾਰਚ ਮਹੀਨੇ ਵਿਚ ਜਦੋਂ ਪੇਕਾ ਪਰਿਵਾਰ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਹ ਉਸ ਨੂੰ ਲੈ ਕੇ ਲੁਧਿਆਣਾ ਆ ਗਏ ਅਤੇ ਇਨਸਾਫ਼ ਲਈ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਮਜ਼ਦੂਰ ਪਿਤਾ ਨੂੰ ਰੋਟੀ ਦੇਣ ਆਇਆ ਸੀ ਪੁੱਤ, ਅਸਮਾਨੋਂ ਡਿੱਗੀ ਬਿਜਲੀ ਕਾਰਣ ਵਾਪਰ ਗਿਆ ਭਾਣਾ
ਪੀੜਤਾ ਦਾ ਦੋਸ਼ ਹੈ ਕਿ ਪੁਲਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਜਿਸ ਦੀ ਜਾਂਚ ਡਵੀਜ਼ਨ ਨੰ.7 ਦੀ ਪੁਲਸ ਕੋਲ ਪੁੱਜ ਗਈ ਪਰ ਦੂਜੀ ਧਿਰ ਦੀ ਉੱਚੀ ਪਹੁੰਚ ਕਾਰਨ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਇਨਸਾਫ਼ ਲਈ ਉਨ੍ਹਾਂ ਨੂੰ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਪੀੜਤਾ ਮੁਤਾਬਕ ਉਨ੍ਹਾਂ ਵੱਲੋਂ ਰਾਸ਼ਟਰੀ ਮਹਿਲਾ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਈ ਵਾਰ ਪੁਲਸ ਨੂੰ ਵੀ ਪੱਤਰ ਲਿਖ ਚੁੱਕੇ ਹਨ।
ਇਹ ਵੀ ਪੜ੍ਹੋ : ਕਾਰ ਨੂੰ ਟੱਕਰ ਮਾਰ ਕੇ ਭੱਜੇ ਫ਼ੌਜੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਸ਼ ਤਾਂ ਉਦੋਂ ਉੱਡੇ ਜਦੋਂ ਸਾਹਮਣੇ ਆਇਆ ਸੱਚ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਦੇ 33 ਨਵੇਂ ਮਾਮਲੇ, 47 ਮਰੀਜ਼ਾਂ ਨੂੰ ਮਿਲੀ ਛੁੱਟੀ
NEXT STORY