ਜਗਰਾਓਂ (ਮਾਲਵਾ) : ਪਿੰਡ ਅਖਾੜਾ ਵਿਖੇ ਸਵੀਟ ਸ਼ਾਮ 'ਤੇ ਕੰਮ ਕਰਦੇ ਨੌਜਵਾਨ ਦੀ ਦੁਕਾਨ 'ਚ ਹੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 19 ਸਾਲਾ ਅੰਕਿਤ ਕੁਮਾਰ ਯਾਦਵ ਪੁੱਤਰ ਰਾਜ ਕੁਮਾਰ ਯਾਦਵ ਵਾਸੀ ਪਿੰਡ ਐਨਕਰੀ, ਜ਼ਿਲ੍ਹਾ ਛਪਰਾ, ਬਿਹਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਗਲੇ ਹਫਤੇ 23 ਅਪ੍ਰੈਲ ਨੂੰ ਅੰਕਿਤ ਦੇ ਭਰਾ ਦਾ ਵਿਆਹ ਸੀ ਅਤੇ ਉਸ ਨੇ ਭਰਾ ਦੇ ਵਿਆਹ ਦੀਆਂ ਖ਼ੁਸ਼ੀਆਂ ਵਿਚ ਸ਼ਾਮਲ ਹੋਣ ਲਈ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ : ਪਿਤਾ ਦੇ ਆਖਰੀ ਬੋਲ 'ਮੈਂ ਹੁਣ ਪਿੰਡ 'ਚ ਸਿਰ ਚੁੱਕ ਕੇ ਤੁਰਨ ਦੇ ਯੋਗ ਨਹੀਂ ਰਿਹਾ, ਲੋਕਾਂ ਦੇ ਤਾਅਨੇ ਨਹੀਂ ਸੁਣ ਸਕਦਾ'
19 ਸਾਲਾ ਅੰਕਿਤ ਕੁਮਾਰ ਯਾਦਵ ਪੁੱਤਰ ਰਾਜ ਕੁਮਾਰ ਯਾਦਵ ਮੂਲ ਰੂਪ ਵਿਚ ਬਿਹਾਰ ਦੇ ਜ਼ਿਲ੍ਹਾ ਛਪਰਾ ਦੇ ਪਿੰਡ ਇਕਾਰੀ ਦਾ ਜੰਮਪਲ ਸੀ । ਪਿੰਡ ਅਖਾੜਾ ਵਿਖੇ ਉਹ ਸਵੀਟ ਸ਼ਾਪ 'ਤੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ। ਮ੍ਰਿਤਕ ਅੰਕਿਤ ਯਾਦਵ ਨੇ ਦੋ ਦਿਨ ਬਾਅਦ ਆਪਣੇ ਪਿੰਡ ਭਰਾ ਦੇ ਵਿਆਹ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੋਣ ਜਾਣਾ ਸੀ ਪ੍ਰੰਤੂ ਅਚਾਨਕ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਲਾਸ਼ ਘਰ ਵਿਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਬੈਠੇ ਤਸਕਰ ਨੇ ਪੰਜਾਬ 'ਚ ਮੰਗਵਾਈ ਹੈਰੋਇਨ ਦੀ ਵੱਡੀ ਖੇਪ, ਭਾਰੀ ਮਾਤਰਾ 'ਚ ਹਥਿਆਰ ਵੀ ਬਰਾਮਦ
ਭਾਜਪਾ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਗੁਰਪ੍ਰੀਤ ਘੁੱਗੀ ਦਾ ਵੱਡਾ ਬਿਆਨ (ਵੀਡੀਓ)
NEXT STORY